ਲੁਧਿਆਣਾ (ਖ਼ੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਸੂਬੇ ’ਚ ਖੇਤੀਬਾੜੀ ਨਾਲ ਸਬੰਧਿਤ ਖ਼ਪਤਕਾਰਾਂ ਦੇ ਮੀਟਰਾਂ ਦਾ ਲੋਡ ਵਧਾਉਣ ਲਈ ਅੱਜ ਮਤਲਬ ਕਿ ਇਕ ਅਕਤੂਬਰ ਤੋਂ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ ਸਬੰਧਿਤ ਕਿਸਾਨ ਅਤੇ ਜ਼ਿਮੀਂਦਾਰ ਭਾਰੀ ਰਿਆਇਤੀ ਦਰਾਂ ’ਤੇ ਆਪਣੇ ਕੁਨੈਕਸ਼ਨ ਦਾ ਲੋਡ ਵਧਾਉਣ ਲਈ ਅਰਜ਼ੀਆਂ ਦਾਖ਼ਲ ਕਰਕੇ ਆਪਣੀਆਂ ਮੋਟਰਾਂ ਦਾ ਲੋਡ ਵਧਾ ਸਕਦੇ ਹਨ। ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟਰਲ ਜ਼ੋਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਆਪਣੇ ਖੇਤਾਂ ’ਚ ਪਾਣੀ ਦੀਆਂ ਮੋਟਰਾਂ (ਟਿਊਬਵੈੱਲਾਂ) ਦਾ ਲੋਡ ਵਧਾਉਣ ਵਾਲੇ ਚਾਹਵਾਨ ਕਿਸਾਨਾਂ ਅਤੇ ਜਿਮੀਂਦਾਰਾਂ ਨੂੰ ਪਾਵਰਕਾਮ ਮੈਨੇਜਮੈਂਟ ਵੱਲੋਂ ਸ਼ੁਰੂ ਕੀਤੀ ਯੋਜਨਾ ਦਾ ਲਾਭ ਲੈਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਯੋਜਨਾ ਦਾ ਲਾਭ ਲੈਣ ਲਈ ਖ਼ਪਤਕਾਰਾਂ ਨੂੰ 45 ਦਿਨਾਂ ਦੇ ਅੰਦਰ ਆਪਣੀਆਂ ਅਰਜ਼ੀਆਂ ਵਿਭਾਗ ਕੋਲ ਜਮ੍ਹਾਂ ਕਰਵਾਉਣੀਆਂ ਹੋਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਮੈਰਿਟ ਵਾਲੇ ਰਾਖਵੇਂ ਉਮੀਦਵਾਰ ਜਨਰਲ ਸ਼੍ਰੇਣੀ 'ਚ ਹੋਣਗੇ ਐਡਜਸਟ, ਪੜ੍ਹੋ ਹਾਈਕੋਰਟ ਦਾ ਵੱਡਾ ਫ਼ੈਸਲਾ
ਇਸ ਦੇ ਹਿਸਾਬ ਨਾਲ ਪਾਵਰਕਾਮ ਵਿਭਾਗ ਵੱਲੋਂ ਸਬੰਧਿਤ ਖ਼ਪਤਕਾਰਾਂ ਦੇ ਖੇਤਾਂ ’ਚ ਲੱਗੇ ਟਿਊਬਵੈੱਲ ਦਾ ਲੋਡ ਵਧਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਮ ਖ਼ਪਤਕਾਰਾਂ ਨੂੰ ਨਿਯਮਤ ਕੀਤੇ ਜਾਣ ਵਾਲੇ ਵਾਧੂ ਲੋਡ ਲਈ ਸਰਵਿਸ ਕੁਨੈਕਸ਼ਨ ਚਾਰਜ 6,572 ਰੁਪਏ ਪ੍ਰਤੀ ਬੀ. ਐੱਚ. ਪੀ. ਦੀ ਬਜਾਏ 2,500 ਰੁਪਏ ਪ੍ਰਤੀ ਬੀ.ਐੱਚ.ਪੀ. ਅਤੇ ਸਕਿਓਰਟੀ (ਕਨਜ਼ੰਪਸ਼ਨ) 400 ਰੁਪਏ ਪ੍ਰਤੀ ਬੀ.ਐੱਚ.ਪੀ. ਦੀ ਬਜਾਏ 200 ਰੁਪਏ ਪ੍ਰਤੀ ਬੀ.ਐੱਚ.ਪੀ. ਦੇਣੀ ਹੋਵੇਗੀ। ਵੀ. ਡੀ. ਐੱਸ. ਦੇ ਸਮੇਂ ਦੌਰਾਨ ਜਾਂਚ ਏਜੰਸੀਆਂ ਵੱਲੋਂ ਪਾਏ ਗਏ ਜਾਂ ਖ਼ਪਤਕਾਰਾਂ ਵੱਲੋਂ ਸਵੈ-ਘੋਸ਼ਿਤ ਅਣ-ਅਧਿਕਾਰਤ ਲੋਡ ’ਤੇ ਕੋਈ ਜੁਰਮਾਨਾ/ਲੋਡ ਸਰਚਾਰਜ ਨਹੀਂ ਲਗਾਇਆ ਜਾਵੇਗਾ। ਖ਼ਪਤਕਾਰਾਂ ਨੂੰ ਅਣ-ਅਧਿਕਾਰਤ ਲੋਡ ਹਟਾਉਣਾ ਪਵੇਗਾ ਅਤੇ ਪੀ. ਐੱਸ. ਪੀ. ਸੀ. ਐੱਲ. ਨੂੰ ਸੂਚਿਤ ਕਰਨਾ ਪਵੇਗਾ ਜਾਂ ਉਸ ਨੂੰ ਵੀ.ਡੀ.ਐੱਸ. ਦੇ ਤਹਿਤ ਨਿਯਮਤ ਕਰਵਾਉਣਾ ਪਵੇਗਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਅਚਾਨਕ ਖੇਤਾਂ 'ਚ ਪਲਟੀ
ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਸਬੰਧਿਤ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਖੇਤਾਂ ’ਚ ਲੱਗੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਆਪਣੀਆਂ ਅਰਜ਼ੀਆਂ ਦਾਖ਼ਲ ਕਰਨ ਤਾਂ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਹਰ ਖ਼ਪਤਕਾਰ ਨੂੰ ਯੋਜਨਾ ਦੇ ਲਾਭ ਨਾਲ ਜੋੜ ਕੇ ਉਸ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਸੈਂਟਰਲ ਜ਼ੋਨ ਨਾਲ ਸਬੰਧਿਤ ਲੁਧਿਆਣਾ ਸ਼ਹਿਰ ਦੀਆਂ 9 ਵੱਖ-ਵੱਖ ਡਵੀਜ਼ਨਾਂ ਸਮੇਤ ਜਗਰਾਓਂ ਅਤੇ ਖੰਨਾ ਸਟੇਸ਼ਨਾਂ ਦੇ ਤਹਿਤ ਪੈਂਦੇ ਸਬ-ਅਰਬਨ ਸਰਕਲ ’ਚ ਤਾਇਨਾਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਮੁੱਚੀ ਟੀਮ ਵੱਲੋਂ ਕਿਸਾਨਾਂ-ਜ਼ਿਮੀਦਾਰਾਂ ਦੇ ਖੇਤਾਂ ’ਚ ਲੱਗੀਆਂ ਮੋਟਰਾਂ (ਟਿਊਬਵੈੱਲਾਂ) ਦਾ ਲੋਡ ਵਧਾਉਣ ਸਬੰਧੀ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਲਈ ਸਬੰਧਿਤ ਅਰਜ਼ੀਕਰਤਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ
NEXT STORY