ਬਠਿੰਡਾ (ਵਿਜੈ ਵਰਮਾ) : ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਜ਼ਰੂਰੀ ਵਸਤੂਆਂ ਐਕਟ 1955 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ 2023 ਦੀ ਧਾਰਾ 163 ਅਧੀਨ ਦੇ ਮੱਦੇਨਜ਼ਰ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਜ਼ਿਲ੍ਹੇ ਅੰਦਰ ਜ਼ਰੂਰੀ ਵਸਤੂਆਂ ਦਾ ਭੰਡਾਰ/ਜਮ੍ਹਾਂਖੋਰੀ ਕਰਨ ’ਤੇ ਰੋਕ ਲਗਾਈ ਜਾਂਦੀ ਹੈ। ਜਾਰੀ ਹੁਕਮ ਅਨੁਸਾਰ ਕਿਸੇ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਵਲੋਂ ਜ਼ਰੂਰੀ ਵਸਤੂਆਂ ਭੋਜਨ ਅਨਾਜ ਅਤੇ ਸਬੰਧਿਤ ਉਤਪਾਦ, ਪਸ਼ੂ ਦੀ ਖ਼ੁਰਾਕ ਚਾਰਾ, ਦੁੱਧ ਤੇ ਡੇਅਰੀ ਉਤਪਾਦ, ਪੈਟਰੋਲ, ਡੀਜ਼ਲ ਅਤੇ ਹੋਰ ਬਾਲਣ ਅਤੇ ਰੋਜ਼ਾਨਾ ਲੋੜਾਂ ਦੀਆਂ ਤੇ ਹੋਰ ਵਸਤੂਆਂ ਦੇ ਭੰਡਾਰ ‘ਤੇ ਰੋਕ ਲਗਾਈ ਗਈ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਰਾਤ 8 ਵਜੇ ਤੋਂ ਬਾਅਦ ਬਜ਼ਾਰ ਬੰਦ ਕਰਨ ਦੇ ਹੁਕਮ, ਪੁਲਸ ਕਰ ਰਹੀ ANNOUNCEMENT
ਹੁਕਮ ਅਨੁਸਾਰ ਐੱਸ. ਐੱਸ. ਪੀ. ਬਠਿੰਡਾ ਵੀ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਉਪਾਅ ਕਰਨਗੇ। ਹੁਕਮ ਮੁਤਾਬਕ ਆਮ ਜਨਤਾ ਜਮ੍ਹਾਂਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ‘ਚ ਹੇਰਾਫੇਰੀ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ (ਜ਼ਰੂਰੀ ਵਸਤੂਆਂ/ਪੈਟਰੋਲ ਡੀਜ਼ਲ/ਆਦਿ ਲਈ) (ਡੀ. ਐੱਫ. ਐੱਸ. ਸੀ. ਰਵਿੰਦਰ ਕੌਰ 96460-66135 ਦਫ਼ਤਰ-0164-2921552), ਪਸ਼ੂ-ਪਾਲਣ ਵਿਭਾਗ (ਪਸ਼ੂ-ਪਾਲਣ ਸੇਵਾਵਾਂ ਲਈ) (ਡਿਪਟੀ ਡਾਇਰੈਕਟਰ ਜਤਿੰਦਰਪਾਲ ਸਿੰਘ 81465-25380, 98726-25380), ਮੰਡੀ ਬੋਰਡ (ਮੰਡੀ ਨਾਲ ਸਬੰਧਿਤ ਸਬਜ਼ੀਆਂ ਆਦਿ ਲਈ) (ਡੀ. ਐੱਮ. ਓ. ਗੌਰਵ 90568-38465, ਡਿਪਟੀ ਡੀ. ਐੱਮ. ਓ. ਗੁਰਵਿੰਦਰ ਸਿੰਘ 99144-22950), ਮਾਰਕਫੈੱਡ ਅਤੇ ਮਿਲਕਫੈੱਡ (ਪਸ਼ੂਆਂ ਦੇ ਚਾਰੇ ਲਈ) (ਡੀ. ਐੱਮ, ਮਾਰਕਫੈੱਡ ਗੁਰਮਨਪ੍ਰੀਤ ਧਾਲੀਵਾਲ 81011-00003 ਦਫ਼ਤਰ 0164-2212950 ਅਤੇ ਜੀ. ਐੱਮ., ਮਿਲਕਫੈੱਡ ਡਾ. ਪਰਮੋਦ ਸ਼ਰਮਾ 80544-95059) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਜੰਗ ਦੇ ਮਾਹੌਲ ਵਿਚਾਲੇ ਚੰਡੀਗੜ੍ਹ 'ਚ ਨਵੀਂ ਐਡਵਾਈਜ਼ਰੀ ਜਾਰੀ, ਹੁਣ 7 ਵਜੇ ਤੋਂ ਬਾਅਦ...
ਹੁਕਮਾਂ ਦਾ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ
NEXT STORY