ਚੰਡੀਗੜ੍ਹ : ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਟਰਾਂਸਪੋਰਟ ਅਥਾਰਟੀ ਵੱਲੋਂ ਜਾਰੀ ਕੀਤੀ ਗਈ ਨਵੀਂ ਲੜੀ PB01DB ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ 'ਚ 2 ਕਰੋੜ 71 ਲੱਖ 57 ਹਜ਼ਾਰ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ। ਅਧਿਕਾਰਤ ਜਾਣਕਾਰੀ ਅਨੁਸਾਰ ਇਸ ਲੜੀ 'ਚ ਸਭ ਤੋਂ ਵੱਧ ਬੋਲੀ ਨੰਬਰ PB01DB 0001 ਲਈ ਸੀ, ਜਿਸਦੀ ਨੀਲਾਮੀ 22 ਲੱਖ 58 ਹਜ਼ਾਰ ਰੁਪਏ 'ਚ ਹੋਈ, ਜਦੋਂ ਕਿ ਨੰਬਰ PB01DB 0007 ਵੀ 10 ਲੱਖ 94 ਹਜ਼ਾਰ ਰੁਪਏ ਵਿੱਚ ਵਿਕਿਆ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਾਹਨ ਚਾਲਕ ਹੁਣ ਸਿਰਫ...
ਲੋਕਾਂ ਨੇ ਵਿਭਾਗ ਦੇ ਪੋਰਟਲ 'ਤੇ ਇਨ੍ਹਾਂ ਨੰਬਰਾਂ ਲਈ ਆਨਲਾਈਨ ਬੋਲੀ ਲਗਾਈ ਅਤੇ ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਨੂੰ ਸਬੰਧਿਤ ਨੰਬਰ ਅਲਾਟ ਕਰ ਦਿੱਤੇ ਗਏ ਹਨ। ਹੁਣ ਚੁਣੇ ਹੋਏ ਬਿਨੈਕਾਰ ਨਿਰਧਾਰਤ ਰਕਮ ਵਿਭਾਗ ਕੋਲ ਜਮ੍ਹਾਂ ਕਰਵਾਉਣਗੇ, ਜਿਸ ਤੋਂ ਬਾਅਦ ਇਹ ਫੈਂਸੀ ਨੰਬਰ ਉਨ੍ਹਾਂ ਦੇ ਵਾਹਨਾਂ 'ਤੇ ਜਾਰੀ ਕੀਤੇ ਜਾਣਗੇ। ਇਸ ਵਾਰ ਟਰਾਂਸਪੋਰਟ ਅਥਾਰਟੀ ਨੇ ਈ-ਨਿਲਾਮੀ ਰਾਹੀਂ PB01DB 0001 ਤੋਂ PB01DB 9999 ਤੱਕ ਦੀ ਪੂਰੀ ਲੜੀ ਵਿਕਰੀ ਲਈ ਰੱਖੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਅੱਜ ਤੋਂ ਖਾਣੇ 'ਚ ਮਿਲਣਗੀਆਂ ਇਹ ਚੀਜ਼ਾਂ
ਹਾਲਾਂਕਿ, ਇਸ ਨੀਲਾਮੀ 'ਚ 479 ਨੰਬਰਾਂ ਨੂੰ ਕੋਈ ਬੋਲੀ ਨਹੀਂ ਮਿਲੀ। ਅਜਿਹੇ ਨੰਬਰ ਹੁਣ ਉਨ੍ਹਾਂ ਦੀ ਰਿਜ਼ਰਵ ਕੀਮਤ 'ਤੇ ਵੇਚੇ ਜਾਣਗੇ। ਪ੍ਰਸ਼ਾਸਨ ਦੇ ਅਨੁਸਾਰ ਹਰੇਕ ਨਵੀਂ ਲੜੀ ਦੀ ਸ਼ੁਰੂਆਤ ਦੇ ਨਾਲ ਖੇਤਰੀ ਟਰਾਂਸਪੋਰਟ ਅਥਾਰਟੀ ਵਲੋਂ ਆਰਡਰ ਜਾਰੀ ਕੀਤੇ ਜਾਂਦੇ ਹਨ ਅਤੇ ਨੰਬਰ ਵਿਭਾਗ ਦੀ ਵੈੱਬਸਾਈਟ 'ਤੇ ਰਿਜ਼ਰਵ ਕੀਮਤ ਦੇ ਨਾਲ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਦਿਲਚਸਪੀ ਰੱਖਣ ਵਾਲੇ ਲੋਕ ਫਿਰ ਆਨਲਾਈਨ ਬੋਲੀ ਲਗਾਉਂਦੇ ਹਨ ਅਤੇ ਨੰਬਰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਅਲਾਟ ਕੀਤਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਵੇਚਣ ਲਈ ਗਾਹਕ ਉਡੀਕਦਾ ਵਿਅਕਤੀ ਚੜ੍ਹਿਆ ਪੁਲਸ ਅੜਿੱਕੇ
NEXT STORY