ਚੰਡੀਗੜ੍ਹ(ਅਸ਼ਵਨੀ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਅਤੇ ਰਾਜਸਥਾਨ ਦੀ ਸਰਕਾਰ ਮਿਲ ਕੇ ਅਫ਼ੀਮ ਦੀ ਖੇਤੀ ’ਤੇ ਚਰਚਾ ਕਰੇਗੀ। ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਚ ਕੌਮੀ ਬੁਲਾਰੇ ਪਵਨ ਖੇੜਾ ਦੇ ਨਾਲ ਆਏ ਅਸ਼ੋਕ ਗਹਿਲੋਤ ਨੇ ਕਿਹਾ ਕਿ ਅਜੇ ਤਕ ਅਫ਼ੀਮ ਦੀ ਖੇਤੀ ’ਤੇ ਪੰਜਾਬ ਅਤੇ ਰਾਜਸਥਾਨ ਦੀ ਸਰਕਾਰ ਨੇ ਕਦੇ ਚਰਚਾ ਨਹੀਂ ਕੀਤੀ। ਅੱਜ ਨਸ਼ੇ ਕਾਰਨ ਪੰਜਾਬ ਦੀ ਬਰਬਾਦੀ ਦੀ ਚਰਚਾ ਹਰ ਜਗ੍ਹਾ ਹੈ। ਕਾਂਗਰਸ ਵੀ ਚਿੰਤਤ ਹੈ ਕਿਉਂਕਿ ਪੰਜਾਬ ਵਿਚ ਅਜਿਹੀ ਸਥਿਤੀ ਨਹੀਂ ਹੋਣੀ ਚਾਹੀਦੀ। ਇਸ ਲਈ ਸੁਝਾਅ ਲਏ ਜਾਣਗੇ। ਸਰਕਾਰ ਬਣਨ ’ਤੇ ਇਸ ’ਤੇ ਵਿਸਥਾਰ ਪੂਰਵਕ ਚਰਚਾ ਕਰਾਂਗੇ।
ਇਹ ਵੀ ਪੜ੍ਹੋ :ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ
ਗਹਿਲੋਤ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਸ਼ੈਲੀ ਬਦਲਣੀ ਚਾਹੀਦੀ ਹੈ ਕਿਉਂਕਿ ਜਿਹੋ ਜਿਹੇ ਬਿਆਨ ਉਹ ਦਿੰਦੇ ਹਨ, ਉਹ ਸਹੀ ਨਹੀਂ ਹੈ। ਗਹਿਲੋਤ ਨੇ ਕਿਹਾ ਕਿ ਆਰ.ਐੱਸ.ਐੱਸ. ਅਤੇ ਭਾਜਪਾ ਦਾ ਲੋਕਤੰਤਰ ਨਾਲ ਦੂਰ-ਦੂਰ ਤਕ ਨਾਤਾ ਨਹੀਂ ਹੈ। ਕੇਵਲ ਮੁਖੌਟਾ ਪਾਇਆ ਹੋਇਆ ਹੈ।ਉਧਰ, ਚਰਨਜੀਤ ਸਿੰਘ ਚੰਨੀ ਦੇ 111 ਦਿਨ ਦੀ ਸਰਕਾਰ ’ਤੇ ਗਹਿਲੋਤ ਨੇ ਕਿਹਾ ਕਿ ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਹਨ, ਉਹ ਪੂਰੇ ਦੇਸ਼ ਵਿਚ ਚਰਚਾ ਵਿਚ ਬਣੇ ਹੋਏ ਹਨ। ਇਹ ਰਾਹੁਲ ਗਾਂਧੀ ਦੀ ਸੋਚ ਸੀ ਕਿ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਬੇਹੱਦ ਘੱਟ ਸਮੇਂ ਵਿਚ ਬਿਹਤਰੀਨ ਕੰਮ ਕੀਤਾ ਹੈ। ਉਨ੍ਹਾਂ ਨੇ ਬਿਜਲੀ ਬਿਲ, ਪੈਟਰੋਲ-ਡੀਜ਼ਲ, ਪਾਣੀ ਤੋਂ ਲੈ ਕੇ ਪੰਜਾਬ ਦੀ ਜਨਤਾ ਨਾਲ ਜੁੜੇ ਕਈ ਅਹਿਮ ਫੈਸਲੇ ਲਏ।
ਇਹ ਵੀ ਪੜ੍ਹੋ : UP: ਕੁਸ਼ੀਨਗਰ 'ਚ ਹਲਦੀ ਦੀ ਰਸਮ ਦੌਰਾਨ ਵੱਡਾ ਹਾਦਸਾ, ਖੂਹ 'ਚ ਡਿੱਗਣ ਕਾਰਨ 13 ਲੋਕਾਂ ਦੀ ਹੋਈ ਮੌਤ
ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਨੇ ਬੇਹੱਦ ਸ਼ਾਲੀਨਤਾ ਨਾਲ ਵਿਵਹਾਰ ਕੀਤਾ, ਜਿਸ ਨੂੰ ਪੂਰੇ ਦੇਸ਼ ਵਿਚ ਸਰਾਹਿਆ ਗਿਆ। ਪ੍ਰਧਾਨ ਮੰਤਰੀ ਦੇ ਦੋਸ਼ਾਂ ਦਾ ਸਨਮਾਨ ਦੇ ਨਾਲ ਜਵਾਬ ਦਿੱਤਾ। ਇਸ ਲਈ ਤੈਅ ਹੈ ਕਿ ਪੰਜਾਬ ਦੀ ਜਨਤਾ ਚਰਨਜੀਤ ਸਿੰਘ ਚੰਨੀ ਨੂੰ ਇਕ ਵਾਰ ਫਿਰ ਦੁਬਾਰਾ ਮੌਕਾ ਦੇਵੇਗੀ।ਗਹਿਲੋਤ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਵਲੋਂ ਭਾਜਪਾ ਦਾ ਪੱਲਾ ਫੜ੍ਹਨ ਨਾਲ ਜਨਤਾ ਦੀ ਹਮਦਰਦੀ ਉਨ੍ਹਾਂ ਪ੍ਰਤੀ ਖਤਮ ਹੋ ਗਈ ਹੈ। ਆਮ ਆਦਮੀ ਪਾਰਟੀ ਦਾ ਹਾਲ ਵੀ 2017 ਵਰਗਾ ਹੋਵੇਗਾ, ਜੋ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਖਤਮ ਹੋਵੇਗਾ ਅਤੇ ਅੰਤ ਵਿਚ ਜਨਤਾ ਕਾਂਗਰਸ ਨੂੰ ਬਹੁਮਤ ਦੇਵੇਗੀ।
ਇਹ ਵੀ ਪੜ੍ਹੋ :ਪਾਕਿ 'ਚ ਘੱਟ-ਗਿਣਤੀ ਦੀ ਸੁਰੱਖਿਆ 'ਚ ਖਾਮੀਆਂ ਨੂੰ ਲੈ ਕੇ ਇੰਡੀਅਨ ਵਰਲਡ ਫੋਰਮ ਨੇ ਗੁਟੇਰੇਸ ਨੂੰ ਲਿੱਖੀ ਚਿੱਠੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਆਪ' ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੇ ਪਰਗਟ ਸਿੰਘ 'ਤੇ ਲਾਏ ਵੱਡੇ ਇਲਜ਼ਾਮ
NEXT STORY