ਫਾਜ਼ਿਲਕਾ : ਬੀਤੇ ਦਿਨ ਦੁਪਹਿਰ ਫਾਜ਼ਿਲਕਾ ਦੇ ਇਕ ਪਿੰਡ 'ਚ ਦੁਪਹਿਰ ਦੇ ਕਰੀਬ 3 ਵਜੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਔਰਤ ਜੀਤੋ ਬਾਈ ਪਤਨੀ ਪਾਲਾ ਸਿੰਘ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ 'ਚ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਕਰੀਬ 500 ਮੀਟਰ ਦੀ ਦੂਰੀ 'ਤੇ ਕਿਸਾਨ ਕ੍ਰਿਸ਼ਨ ਲਾਲ ਆਪਣੀ ਪੋਤੀ ਰਹਿਮਤ ਨਾਲ ਖੇਤ 'ਚ ਬਣੇ ਮੋਟਰ ਵਾਲੇ ਕਮਰੇ 'ਚ ਬੈਠਾ ਸੀ ਕਿ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ 'ਚੋਂ ਨਿਕਲੇ ਚਿੰਗਆੜੇ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਕੁਝ ਹੀ ਮਿੰਟਾਂ 'ਚ ਅੱਗ ਸਾਰੇ ਖੇਤ 'ਚ ਫੈਲ ਗਈ। ਇਹ ਦੇਖ ਕੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਆਏ ਲੋਕ ਲਾਸ਼ ਨੂੰ ਉੱਥੇ ਹੀ ਛੱਡ ਦਾਦਾ-ਪੋਤੀ ਨੂੰ ਬਚਾਉਣ ਲਈ ਦੌੜ ਪਏ।
ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਕਾਰਣ ਹੋਈਆਂ 3 ਮੌਤਾਂ ਮਗਰੋਂ ਐਕਸ਼ਨ 'ਚ ਪਿੰਡ ਦੀ ਪੰਚਾਇਤ, ਪਾਸ ਕੀਤਾ ਖ਼ਾਸ ਮਤਾ
ਇਸ ਦੌਰਾਨ ਉਨ੍ਹਾਂ ਦੇ ਹੱਥ ਜੋ ਵੀ ਆਇਆ, ਉਸ ਨਾਲ ਸਭ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਲੋਕ ਪਿੰਡ ਅਤੇ ਨੇੜਲੇ ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਪਾਣੀ ਲਿਆਉਣ ਲੱਗ ਗਏ। ਕਰੀਬ 30 ਮਿੰਟ ਮਸ਼ੱਕਦ ਕਰਨ ਤੋਂ ਬਾਅਦ ਲੋਕਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਦਾਦਾ-ਪੋਤੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਸਬੰਧੀ ਗੱਲ ਕਰਦਿਆਂ ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਚਾਚੀ ਦੀ ਮੌਤ ਗਈ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ 100 ਤੋਂ ਵੱਧ ਲੋਕ ਪਹੁੰਚੇ ਸਨ। ਇਸੇ ਦੌਰਾਨ ਸਾਨੂੰ ਅੱਗ ਦਿਖੀ ਅਤੇ ਸਭ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਦਾਦੀ-ਪੋਤੀ ਨੂੰ ਵੱਡੇ ਹਾਦਸੇ ਤੋਂ ਬਚਾਅ ਲਿਆ। ਉਸ ਤੋਂ ਬਾਅਦ ਸਭ ਨੇ ਔਰਤ ਦਾ ਸੰਸਕਾਰ ਕੀਤਾ।
ਇਹ ਵੀ ਪੜ੍ਹੋ- ਤਲਵੰਡੀ ਸਾਬੋ ’ਚ ਗਰਲਜ਼ ਕਾਲਜ ਦੀਆਂ ਕੰਧਾਂ ’ਤੇ ਲਿਖੇ ਗਏ ਖ਼ਾਲਿਸਤਾਨੀ ਨਾਅਰੇ
ਇਸ ਮੌਕੇ ਗੱਲ ਕਰਦਿਆਂ ਕਿਸਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੈਂ ਚਾਰੇ ਦੇ ਖੇਤ ਨੂੰ ਪਾਣੀ ਲਗਾਉਣ ਲਈ ਗਿਆ ਸੀ ਤੇ ਮੇਰੇ ਨਾਲ 4 ਸਾਲ ਦੀ ਪੋਤੀ ਰਹਿਮਤ ਸੀ। ਅਚਾਨਕ ਉਸਦੀ ਪੋਤੀ ਨੇ ਪਟਾਕਿਆਂ ਦੀ ਆਵਾਜ਼ ਸੁਣੀ ਅਤੇ ਉਸ ਨੇ ਇਸ ਬਾਰੇ ਮੈਨੂੰ ਦੱਸਿਆ ਪਰ ਮੈਂ ਉਸਦੀ ਗੱਲ 'ਤੇ ਇੰਨੀ ਗੌਰ ਨਹੀ ਕੀਤੀ। ਫਿਰ ਜਦੋਂ ਉਸਦੀ ਪੋਤੀ ਨੇ ਕਣਕ 'ਚ ਲੱਗੀ ਅੱਗ ਨੂੰ ਦੱਸਿਆ ਤਾਂ ਉਸਨੇ ਮੈਨੂੰ ਫਿਰ ਦੱਸਿਆ। ਫਿਰ ਜਦੋਂ ਕ੍ਰਿਸ਼ਨ ਨੇ ਬਾਹਰ ਆ ਕੇ ਦੇਖਿਆ ਤਾਂ ਸਾਰੇ ਖੇਤ 'ਚ ਅੱਗ ਫੈਲ ਚੁੱਕੀ ਸੀ ਅਤੇ ਉਨ੍ਹਾਂ ਕੋਲ ਜਾਨ ਬਚਾਉਣ ਲਈ ਕੋਈ ਰਾਹ ਨਹੀਂ ਸੀ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਨਾਲ ਦੇ ਖੇਤ 'ਚ ਕੰਮ ਕਰ ਰਹੀ ਔਰਤ ਨੇ ਉਸਦੀ ਆਵਾਜ਼ ਸੁਣੀ ਤੇ ਫਿਰ ਉਸਦੇ ਵੱਲੋਂ ਰੌਲਾ ਪਾਉਣ 'ਤੇ ਅੰਤਿਮ ਸੰਸਕਾਰ ਕਰ ਰਹੇ ਲੋਕ ਉਨ੍ਹਾਂ ਨੂੰ ਬਚਾਉਣ ਲਈ ਆਏ। ਕਿਸਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਅੱਧਾ ਘੰਟਾ ਮੁਸ਼ੱਕਤ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾ ਕੇ ਸਾਨੂੰ ਉੱਥੇ ਬਾਹਰ ਕੱਢਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਘਪਲਿਆਂ ਤੋਂ ਦੁਖੀ ਪੰਜਾਬ ਜੰਗਲਾਤ ਵਿਭਾਗ ਪੰਚਾਇਤਾਂ ਤੋਂ ਖ਼ਰੀਦੇਗਾ ਜ਼ਮੀਨ
NEXT STORY