ਫਿਰੋਜ਼ਪੁਰ (ਕੁਮਾਰ) : ਸਾਗ ਅਤੇ ਹਰੀਆਂ ਸਬਜ਼ੀਆਂ ਖਾਣ ਵਾਲੇ ਲੋਕ ਸਾਵਧਾਨ ਹੋ ਜਾਣ, ਕਿਤੇ ਸਾਗ ਦੇ ਸੁਆਦ ਕਾਰਨ ਸੱਪ ਵਰਗੀ ਜ਼ਹਿਰੀਲੀ ਚੀਜ਼ ਨਾ ਖਾ ਜਾਇਓ। ਜੀ ਹਾਂ, ਹਰੇ-ਭਰੇ ਸਾਗ ਦੇ ਪੱਤਿਆਂ 'ਚ ਸੱਪ ਵਰਗਾ ਜੀਵ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਨਿਗਮ ਚੋਣਾਂ ਲੜਨ ਦੇ ਇੱਛੁਕ ਕਾਂਗਰਸੀ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਉਣੀ ਏਰੀਆ ’ਚ ਅੱਜ ਜਦੋਂ ਇਕ ਔਰਤ ਸਾਗ ਬਣਾਉਣ ਦੀ ਤਿਆਰੀ ਕਰ ਰਹੀ ਸੀ ਤਾਂ ਸਾਗ ਕੱਟਦੇ ਸਮੇਂ ਉਸ ਦੇ ਹੱਥਾਂ 'ਚ ਸੱਪ ਵਰਗੀ ਚੀਜ਼ ਆ ਗਈ ਅਤੇ ਉਹ ਹੈਰਾਨ ਰਹਿ ਗਈ।
ਇਹ ਵੀ ਪੜ੍ਹੋ : Plumber ਦੀ ਨਿਕਲੀ ਡੇਢ ਕਰੋੜ ਦੀ Lottery, ਕਿਸਮਤ 'ਤੇ ਨਾ ਹੋਇਆ ਯਕੀਨ (ਵੀਡੀਓ)
ਔਰਤ ਨੇ ਦੱਸਿਆ ਕਿ ਸਾਗ ਦੇ ਹਰੇ ਪੱਤਿਆਂ ਦੇ ਨਾਲ-ਨਾਲ ਇਹ ਸੱਪ ਵਰਗਾ ਜੀਵ ਵੀ ਕੱਟਿਆ ਗਿਆ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਮੰਡੀ ਵਿਚ ਹਰੀਆਂ ਸਬਜ਼ੀਆਂ ਦਾ ਰੁਝਾਨ ਹੈ ਅਤੇ ਜਦੋਂ ਵੀ ਤੁਸੀਂ ਸਾਗ ਜਾਂ ਕੋਈ ਹੋਰ ਹਰੀ ਸਬਜ਼ੀ ਬਣਾਉਂਦੇ ਹੋ ਤਾਂ ਇਸ ਗੱਲ ਨੂੰ ਗੰਭੀਰਤਾ ਨਾਲ ਲਵੋ ਕਿ ਇਸ ਵਿਚ ਕੋਈ ਜ਼ਹਿਰੀਲੀ ਚੀਜ਼ ਤਾਂ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਇਨ੍ਹਾਂ ਰੂਟਾਂ 'ਤੇ ਐਂਟਰੀ Ban, ਘਰੋਂ ਨਿਕਲ ਰਹੇ ਹੋ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
NEXT STORY