ਕਿਸ਼ਨਗੜ੍ਹ (ਬੈਂਸ)— ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੂਰੇ ਦੇਸ਼ 'ਚ ਐੱਨ. ਸੀ. ਆਰ, ਐੱਨ. ਆਰ. ਸੀ. ਅਤੇ ਸੀ. ਏ. ਏ. ਆਦਿ ਐਕਟਾਂ ਦੇ ਵਿਰੋਧ 'ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪੂਰੇ ਦੇਸ਼ 'ਚ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਇਸੇ ਤਹਿਤ ਕਿਸ਼ਨਗੜ੍ਹ ਚੌਕ ਵਿਖੇ ਵੀ ਭੀਮ ਆਰਮੀ ਪੰਜਾਬ ਦੇ ਆਗੂਆਂ ਅਤੇ ਕੁਝ ਲੋਕਲ ਅੰਬੇਡਕਰ ਸੇਵਾਵਾਂ ਅਤੇ ਕੁਝ ਹੋਰ ਜੱਥੇਬੰਦੀਆਂ ਵੱਲੋਂ ਸ਼ਾਂਤੀਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਦੇ ਕਿਸ਼ਨਗੜ੍ਹ ਚੌਕ ਵਿਖੇ ਧਰਨਾ ਲਗਾਇਆ ਗਿਆ ਹੈ। ਜਿਸ ਕਾਰਨ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਟੈਫ੍ਰਿਕ ਦੀਆਂ ਵੱਡੀਆਂ ਲਾਈਨਾਂ ਲੱਗੀਆ ਹੋਈਆਂ ਹਨ ਪਰ ਵਿਸ਼ੇਸ ਤੌਰ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਸਾਰੀਆਂ ਐਮਰਜੈਂਸੀ ਸੇਵਾਵਾਂ ਦਾ ਪੂਰਾ ਸਤਿਕਾਰ ਕਰਦੇ ਸਾਰੀਆਂ ਗੱਡੀਆਂ ਨੂੰ ਪੂਰੇ ਮਾਣ ਸਤਿਕਾਰ ਨਾਲ ਲੰਘਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸਮੁੱਚਾ ਕਿਸ਼ਨਗੜ੍ਹ ਚੌਕ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿਆ ਹੈ, ਜਿਸ 'ਚ ਜ਼ਿਲੇ ਦੇ ਕਈ ਉੱਚ ਪੁਲਸ ਅਧਿਕਾਰੀ ਸਾਰੀ ਸਥਿਤੀ 'ਤੇ ਪੂਰੀ ਨਜ਼ਰ ਲਗਾਈ ਬੈਠੇ ਹਨ। ਧਰਨਾ ਪ੍ਰਦਰਸ਼ਨਕਾਰੀਆਂ ਨੇ ਜਗਬਾਣੀ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਸ਼ਾਤਮਈ ਧਰਨਾ ਪ੍ਰਦਰਸ਼ਨ ਕਰੀਬ 5ਵਜੇ ਤੱਕ ਚੱਲੇਗਾ।
ਵਾਲਮੀਕ ਭਾਈਚਾਰੇ ਨੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਕੀਤਾ ਠੱਪ
NEXT STORY