ਲੁਧਿਆਣਾ (ਜਗਰੂਪ)- ਸਮਾਜ 'ਚ ਜਦੋਂ ਕੋਈ ਕਿਸੇ ਲੜਕੀ ਨਾਲ ਬਲਾਤਕਾਰ ਜਾਂ ਅਣਹੋਣੀ ਹੁੰਦੀ ਹੈ, ਮਾਮਲਾ ਪੁਲਸ ਕੋਲ ਜਾਣ ਤੋਂ ਪਹਿਲਾਂ ਸਮਾਜ 'ਚ ਇਕ ਵਿਸ਼ੇਸ ਕੈਟੇਗਿਰੀ ਦੇ ਲੋਕ ਫਟਾਫਟ ਸਮਝੌਤੇ ਦੀ ਡਫਲੀ ਵਜਾਉਣ ਲੱਗ ਜਾਂਦੇ ਹਨ। ਜੋ ਆਪਣੇ ਕਮਾਈ ਲਈ ਪੀੜਤ ਅਤੇ ਦੋਸ਼ੀ ਪੱਖ ਦੇ ਵਿਚਕਾਰ ਪਹੁੰਚ ਕੇ ਸਮਝੌਤਾ ਕਰਾਉਂਦੇ ਹਨ। ਅਜਿਹਾ ਹੀ ਸਮਝੌਤਾ ਕਰਾਉਣ ਦਾ ਫਲ ਪਰਚੇ ਦੇ ਰੂਪ 'ਚ 2 ਵਿਅਕਤੀਆਂ ਨੂੰ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹਿਮਾਚਲ ਤੋਂ ਪਰਿਵਾਰ ਸਮੇਤ ਪੰਜਾਬ ਆਇਆ ਨੌਜਵਾਨ, ਫ਼ਿਰ ਜੋ ਹੋਇਆ ਉਹ ਸੋਚਿਆ ਵੀ ਨਾ ਸੀ
ਪਿਛਲੇ ਦਿਨੀ ਇਕ ਲੜਕੀ ਨੇ ਡਿਵੀਜ਼ਨ ਨੰ. 7 'ਚ ਇਕ ਮਾਮਲ ਦਰਜ ਕਰਾਇਆ ਸੀ ਕਿ ਉਸ ਨਾਲ ਦੋ ਲੜਕੇ ਕੁਲਦੀਪ ਅਤੇ ਮਨੀ ਉਰਫ ਰਮਨ ਨੇ ਹੋਟਲ 'ਚ ਲਿਜਾ ਕੇ ਮੇਰੀ ਵੀਡੀਓ ਬਣਾ ਕੇ ਮੇਰੇ ਨਾਲ ਬਲਾਤਕਾਰ ਕੀਤਾ ਸੀ, ਜਿਸ ਸਬੰਧ 'ਚ ਮਾਮਲਾ ਥਾਣਾ ਡਿਵੀਜਨ ਨੰ. 7 'ਚ ਪਹੁੰਚ ਗਿਆ ਸੀ। ਪਰ ਵਿਚੋਲਿਆਂ ਨੇ ਰਾਜੀਨਾਮਾ ਕਰਾਉਂਦੇ ਹੋਏ ਲੜਕੀ ਨੂੰ 50 ਹਜਾਰ ਬਦਲੇ ਐਫੀਡੈਵਿਟ ਲੈ ਕੇ ਰਾਜੀਨਾਮਾ ਕਰਾ ਦਿੱਤਾ। ਐਫੀਡੈਵਿਟ ਥਾਣੇ ਦੇਣ ਤੋਂ ਬਾਅਦ ਜਦੋਂ ਲੜਕੀ ਥਾਣੇ ਤੋਂ ਬਾਹਰ ਆਉਂਦੇ ਹੀ ਲੜਕੀ ਤੋਂ 50 ਹਜਾਰ ਰੁਪਏ ਧੱਕੇ ਨਾਲ ਲੈ ਕੇ ਹੜੱਪਣ ਦੀ ਕੋਸ਼ਿਸ਼ ਕੀਤੀ। ਇਸ ਸ਼ਿਕਾਇਤ 'ਤੇ ਥਾਣਾ ਡਿਵੀਜਨ ਨੰ. 7 ਦੀ ਪੁਲਸ ਨੇ ਵਿਚੋਲੇ ਕਰਮ ਚੰਦ ਪੁੱਤਰ ਰਾਮ ਸਰੂਪ ਵਾਸੀ ਜਮਾਲਪੁਰ ਅਵਾਣਾ ਅਤੇ ਬੁੱਧ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਪਾਲ ਮੈਡੀਕਲ ਸਟੋਰ ਵਾਲੀ ਗਲੀ ਜਮਾਲਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
16 ਸਾਲਾ ਬੱਚੀ 'ਤੇ ਮਿੱਟੀ ਦਾ ਤੇਲ ਪਾ ਕੇ ਲਗਾਈ ਸੀ ਅੱਗ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
NEXT STORY