ਮੰਡੀ ਗੋਬਿੰਦਗੜ੍ਹ (ਮੱਗੋ)- ਸਥਾਨਕ ਬਿਧੀ ਚੰਦ ਕਲੋਨੀ ਰੋਡ 'ਤੇ ਸਥਿਤ ਇਕ ਲੋਹੇ ਦੇ ਗੋਦਾਮ ਦੇ ਗੇਟ ਹੇਠਾਂ ਦੱਬਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਉਹ ਗੋਦਾਮ ਐੱਸ.ਆਰ. ਇੰਡਸਟਰੀਜ਼ ਦਾ ਗੇਟ ਬੰਦ ਕਰ ਰਿਹਾ ਸੀ ਕਿ ਅਚਾਨਕ ਗੇਟ ਕੰਟਰੋਲ ਤੋਂ ਬਾਹਰ ਹੋ ਕੇ ਡਿੱਗ ਗਿਆ। ਜਿਸ ਕਾਰਨ ਕ੍ਰਿਸ਼ਨ ਕੁਮਾਰ ਸਿੰਘ (30) ਪੁੱਤਰ ਸ਼ਿਵ ਸ਼ੰਕਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਸਟਡੀ ਵੀਜ਼ਾ 'ਤੇ ਕੈਨੇਡਾ ਗਈ ਸੀ ਪੰਜਾਬੀ ਕੁੜੀ, ਤੀਜੇ ਦਿਨ ਹੀ ਵਾਪਰ ਗਿਆ ਭਾਣਾ (ਵੀਡੀਓ)
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਕੁਮਾਰ ਸਿੰਘ ਦੇ ਭਰਾ ਨੰਜੀ ਸਿੰਘ ਪੁੱਤਰ ਸ਼ਿਵ ਸ਼ੰਕਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਉਸ ਦੇ ਭਰਾ 'ਤੇ ਜਦੋਂ ਉਹ ਗੇਟ ਬੰਦ ਕਰ ਰਿਹਾ ਸੀ ਅਤੇ ਗੇਟ ਬੰਦ ਕਰਨ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗੇਟ ਅਸੰਤੁਲਿਤ ਹੋ ਗਿਆ ਅਤੇ ਉਸ 'ਤੇ ਡਿੱਗ ਗਿਆ। ਹੇਠਾਂ ਦੱਬ ਕੇ ਕ੍ਰਿਸ਼ਨ ਕੁਮਾਰ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਉਕਤ ਗੋਦਾਮ ਦੇ ਮਾਲਕ ਵੱਲੋਂ ਇਲਾਜ ਲਈ ਪਹਿਲਾਂ ਸਥਾਨਕ ਜੀ.ਟੀ. ਰੋਡ 'ਤੇ ਸਥਿਤ ਨਿਰਮਲ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਪਰ ਕ੍ਰਿਸ਼ਨ ਕੁਮਾਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀ.ਐੱਮ.ਸੀ. ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ, ਕ੍ਰਿਸ਼ਨਾ ਦੀ ਰਸਤੇ ਵਿਚ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ। ਜਿਸ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗੋਦਾਮ ਮਾਲਕ ਨੇ ਕ੍ਰਿਸ਼ਨ ਕੁਮਾਰ ਸਿੰਘ (30) ਪੁੱਤਰ ਸ਼ਿਵ ਸ਼ੰਕਰ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ
NEXT STORY