ਰਾਹੋਂ, (ਪ੍ਰਭਾਕਰ)- ਟਰੈਕਟਰ ਚਾਲਕ ਦੀ ਲਾਪ੍ਰਵਾਹੀ ਨਾਲ ਫੈਕਟਰੀ 'ਚ ਕੰਮ ਕਰਨ ਵਾਲਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਰਾਜ ਕਿਸ਼ੋਰ ਪੁੱਤਰ ਰਾਮਾਨੰਦ ਹਾਲ ਵਾਸੀ ਧਾਗਾ ਫੈਕਟਰੀ ਰਾਹੋਂ ਨੇ ਬਿਆਨ ਦਰਜ ਕਰਵਾਏ ਕਿ ਮੈਂ ਸਲੂਜਾ ਫੈਕਟਰੀ ਪਿੰਡ ਸ਼ੇਖੇਮਜਾਰਾ 'ਚ ਬਤੌਰ ਮਸ਼ੀਨ ਆਪ੍ਰੇਟਰ ਦਾ ਕੰਮ ਕਰਦਾ ਹਾਂ। ਬੀਤੀ ਸ਼ਾਮ ਉਹ ਸਾਢੇ 6 ਵਜੇ ਫੈਕਟਰੀ ਦੇ ਵਰਕਰਾਂ ਨਾਲ ਸਤਲੁਜ ਦਰਿਆ 'ਤੇ ਮੂਰਤੀ ਤਾਰਨ ਲਈ ਗਿਆ ਸੀ। ਇਥੇ ਜਦੋਂ ਮੈਂ ਟਰੈਕਟਰ-ਟਰਾਲੀ 'ਤੇ ਚੜ੍ਹ ਰਿਹਾ ਸੀ ਤਾਂ ਟਰੈਕਟਰ ਚਾਲਕ ਜਸਵੀਰ ਸਿੰਘ ਪੁੱਤਰ ਪਰਸ ਰਾਮ ਨਿਵਾਸੀ ਪਿੰਡ ਸ਼ੇਖੇਮਜਾਰਾ ਨੇ ਬਿਨਾਂ ਹਾਰਨ ਦਿੱਤੇ ਅਤੇ ਬਿਨਾਂ ਦੇਖੇ ਆਪਣਾ ਟਰੈਕਟਰ ਭਜਾ ਲਿਆ, ਜਿਸ ਕਾਰਨ ਮੈਂ ਸੜਕ 'ਤੇ ਡਿੱਗ ਗਿਆ ਤੇ ਟਰੈਕਟਰ-ਟਰਾਲੀ ਦੇ ਹੇਠਾਂ ਆ ਗਿਆ। ਹੋਰ ਲੋਕਾਂ ਨੇ ਚਾਲਕ ਨੂੰ ਟਰੈਕਟਰ ਰੋਕਣ ਲਈ ਕਿਹਾ ਪਰ ਉਸ ਨੇ ਟਰੈਕਟਰ ਨਹੀਂ ਰੋਕਿਆ, ਜਿਸ ਕਾਰਨ ਮੇਰੀ ਸੱਜੀ ਲੱਤ ਅਤੇ ਚੂਲਾ ਟੁੱਟ ਗਿਆ। ਇਸ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਗੁਰਬਖਸ਼ ਸਿੰਘ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਟਰੈਕਟਰ ਚਾਲਕ ਜਸਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਜ਼ਖ਼ਮੀ ਰਾਜ ਕਿਸ਼ੋਰ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜਿਆ।
ਹਰੀਕੇ ਜਲਗਾਹ 'ਚੋਂ ਫੜੇ ਦੋ ਸ਼ਿਕਾਰੀ ਭੇਜੇ ਜੇਲ
NEXT STORY