ਧਰਮਕੋਟ (ਸਤੀਸ਼) : ਆਲ ਮੰਡੀਕਰਨ ਰੈਕਟਰ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰੇਮ ਕੁਮਾਰ ਵੱਡਾ ਘਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਦੀ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਮੰਡੀਕਰਨ ਨੂੰ ਖਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਦੀ ਨਿੰਦਾ ਕਰਦਿਆਂ ਯੂਨੀਅਨ ਨੇ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ’ਚ ਵਾਧਾ ਆਮ ਆਦਮੀ ਦਾ ਲੱਕ ਤੋੜ ਦੇਵੇਗਾ।
ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ, ਜੇਕਰ ਪੰਜਾਬ ਮੰਡੀਕਰਨ ਖ਼ਤਮ ਹੁੰਦਾ ਹੈ ਤਾਂ ਪੰਜਾਬ ਦੀ ਕਿਸਾਨੀ ਬਰਬਾਦੀ ਦੇ ਕੰਢੇ ’ਤੇ ਪਹੁੰਚ ਜਾਵੇਗੀ, ਕਿਉਂਕਿ ਪੰਜਾਬ ਅੰਦਰ ਫ਼ਸਲਾਂ ਦੇ ਮੰਡੀਕਰਨ ਨਾਲ ਵੱਡੇ ਪੱਧਰ ’ਤੇ ਜਿੱਥੇ ਆੜ੍ਹਤੀ ਕਿਸਾਨ ਗਰੀਬ ਮਜ਼ਦੂਰ ਜੁੜੇ ਹੋਏ ਹਨ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਜਾਵੇ ਅਤੇ ਮੰਡੀਕਰਨ ਨੂੰ ਤੋੜਨ ਦਾ ਫ਼ੈਸਲਾ ਵਾਪਸ ਲਿਆ ਜਾਵੇ। ਇਸ ਮੀਟਿੰਗ 'ਚ ਅਮਰਜੀਤ ਸਿੰਘ, ਡਾ. ਗੁਰਨਾਮ ਸਿੰਘ ਮੀਤ ਪ੍ਰਧਾਨ, ਰਕੇਸ਼ ਕੁਮਾਰ ਸੈਕਟਰੀ, ਜਗਦੀਸ਼ ਕੁਮਾਰ, ਪਰਵਿੰਦਰ ਸਿੰਘ, ਜਗਤਾਰ ਸਿੰਘ, ਮਦਨ ਗੋਪਾਲ, ਸੁਖਦੇਵ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।
‘ਰੰਧਾਵਾ ਫੋਬੀਆ’ ਦਾ ਸ਼ਿਕਾਰ ਹੋਇਆ ਮਜੀਠੀਆ : ਸਹਿਕਾਰਤਾ ਮੰਤਰੀ
NEXT STORY