ਫਿਲੌਰ (ਭਾਖੜੀ) : ਭਾਰਤ ਸਰਕਾਰ 15 ਦੇਸ਼ਾਂ ਨੂੰ ਪੈਟਰੋਲ 34 ਰੁਪਏ ਲੀਟਰ ਤੇ 29 ਦੇਸ਼ਾਂ ਨੂੰ ਡੀਜ਼ਲ 37 ਰੁਪਏ ਪ੍ਰਤੀ ਲੀਟਰ, ਜਦੋਂ ਕਿ ਦੇਸ਼ ਵਾਸੀਆਂ ਨੂੰ ਇਹੀ ਡੀਜ਼ਲ ਤੇ ਪੈਟਰੋਲ ਦੁੱਗਣੇ ਤੋਂ ਵੀ ਜ਼ਿਆਦਾ ਰੇਟਾਂ 'ਤੇ ਵੇਚ ਰਹੀ ਹੈ। ਇਸ ਗੱਲ ਦਾ ਖੁਲਾਸਾ ਆਰ. ਟੀ. ਆਈ. ਦੀ ਰਿਪੋਰਟ 'ਚ ਹੋਇਆ ਹੈ। ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਦੇਸ਼ 'ਚ ਦਿਨ-ਬ-ਦਿਨ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਜਨਤਾ 'ਚ ਹਾਹਾਕਾਰ ਮਚੀ ਹਈ ਹੈ, ਜਿਸ ਦਾ ਅਸਰ ਦੇਸ਼ ਦੀ ਅਰਥ ਵਿਵਸਥਾ 'ਤੇ ਵੀ ਪੈ ਰਿਹਾ ਹੈ।
ਇਸ ਸਬੰਧੀ ਜਦੋਂ ਉਨ੍ਹਾਂ ਨੇ ਆਰ. ਟੀ. ਆਈ. ਤਹਿਤ ਮਨਿਸਟਰੀ ਆਫ ਪੈਟਰੋਲੀਅਮ ਤੇ ਨੈਚੁਰਲ ਗੈਸ ਤੇ ਤੇਲ ਰਿਫਾਈਨਰੀ ਕੰਪਨੀ ਤੋਂ ਜਾਣਕਾਰੀ ਮੰਗੀ ਤਾਂ ਜੋ ਜਾਣਕਾਰੀ ਉਨ੍ਹਾਂ ਨੂੰ ਢਾਈ ਮਹੀਨੇ ਬਾਅਦ ਮੈਂਗਲੌਰ ਦਫਤਰ ਤੋਂ ਮੁੱਹਈਆ ਕਰਵਾਈ ਗਈ, ਉਸ ਨੂੰ ਪੜ੍ਹ ਕੇ ਉਹ ਹੈਰਾਨ ਰਹਿ ਗਏ ਕਿਉਂਕਿ ਭਾਰਤ 'ਚ ਨਾ ਤਾਂ ਪੈਟਰੋਲ ਤੇ ਨਾ ਹੀ ਡੀਜ਼ਲ ਪੈਦਾ ਕਰਨ ਵਾਲੇ ਖੂਹ ਹਨ ਤੇ ਨਾ ਹੀ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਭਾਰਤ ਇਨ੍ਹਾਂ ਨੂੰ ਤਿਆਰ ਕਰ ਸਕੇ।
ਇਸ ਦੇ ਬਾਵਜੂਦ ਭਾਰਤ 15 ਦੇਸ਼ਾਂ ਨੂੰ ਪੈਟਰੋਲ ਸਿਰਫ 34 ਰੁਪਏ ਲੀਟਰ ਤੇ 29 ਦੇਸ਼ਾਂ ਨੂੰ ਡੀਜ਼ਲ ਸਿਰਫ 37 ਰੁਪਏ ਲੀਟਰ ਦੇ ਹਿਸਾਬ ਨਾਲ ਵੇਚ ਰਿਹਾ ਹੈ, ਜਦੋਂ ਕਿ ਭਾਰਤ ਆਪਣੇ ਹੀ ਦੇਸ਼ ਵਾਸੀਆਂ ਨੂੰ ਇਹ ਪੈਟਰੋਲ ਤੇ ਡੀਜ਼ਲ ਦੁੱਗਣੇ ਤੋਂ ਵੀ ਜ਼ਿਆਦਾ ਰੇਟ 'ਤੇ ਮੁੱਹਈਆ ਕਰਵਾਉਂਦਾ ਹੈ। ਰੋਹਿਤ ਸੱਭਰਵਾਲ ਨੇ ਕਿਹਾ ਕਿ ਦੇਸ਼ 'ਚ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਪਿਛੇ ਭਾਰਤ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਟੈਕਸ ਲਾਉਣ ਕਾਰਨ ਰੇਟ ਵਧ ਗਏ ਹਨ ਪਰ ਆਰ. ਟੀ. ਆਈ. ਦੀ ਇਹ ਰਿਪੋਰਟ ਜਿਸ ਕੋਲ ਵੀ ਪੁੱਜੀ ਹੈ, ਉਹ ਹੱਕਾ-ਬੱਕਾ ਰਹਿ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਕਰਤਾਰਪੁਰ
NEXT STORY