ਗਡ਼੍ਹਸ਼ੰਕਰ, (ਸ਼ੋਰੀ)- ਇਥੋਂ ਦੇ ਚੰਡੀਗਡ਼੍ਹ ਰੋਡ ’ਤੇ ਪਿੰਡ ਪਨਾਮ ਦੇ ਕੋਲ ਰਿਲਾਇੰਸ ਕੰਪਨੀ ਦੇ ਗਣੇਸ਼ ਫਿਲਿੰਗ ਸਟੇਸ਼ਨ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪੰਪ ਦੇ ਵਰਕਰਾਂ ਕੋਲੋਂ 30 ਹਜ਼ਾਰ ਰੁਪਏ ਲੁੱਟ ਕੇ ਲੈ ਜਾਣ ਦਾ ਸਮਾਚਾਰ ਹੈ।
ਪੰਪ ਦੇ ਮਾਲਿਕ ਕੈਪਟਨ ਆਰ. ਐੱਸ. ਪਠਾਣੀਆਂ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਦੋ ਅਣਪਛਾਤੇ ਨੌਜਵਾਨ ਪੰਪ ਦੇ ਪਿੱਛੇ ਵਾਲੀ ਸਾਈਡ ਤੋਂ ਜਾਲੀ ਤੋਡ਼ ਕੇ ਅੰਦਰ ਆਏ ਅਤੇ ਇਕ ਨੇ ਆਉਂਦੇ ਹੀ ਪੰਪ ’ਤੇ ਤੇਲ ਪਾਉਣ ਵਾਲੀ ਮਸ਼ੀਨ ਦੇ ਕੋਲ ਬੈਠੇ ਇਕ ਮੁਲਾਜ਼ਮ ਅਮਰ ਵਾਸੀ ਗਡ਼੍ਹਸ਼ੰਕਰ ਤੇ ਦਾਤ ਨਾਲ ਹਮਲਾ ਕਰ ਕੇ ਉਸ ਦੀ ਜੇਬ ਵਿਚੋਂ 30 ਹਜ਼ਾਰ ਰੁਪਏ ਕੈਸ਼ ਖੋਹ ਲਿਆ ਅਤੇ ਦੂਸਰਾ ਲੁਟੇਰਾ ਪੰਪ ਦੇ ਸੇਲ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਸੋਲੀ ਨਾਲ ਕੁੱਟ-ਮਾਰ ਕਰਨ ਲੱਗ ਪਿਆ। ਗੁਰਪ੍ਰੀਤ ਨੇ ਦਲੇਰੀ ਨਾਲ ਲੁਟੇਰੇ ਦੇ ਹਮਲੇ ਦਾ ਮੁਕਾਬਲਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਇਹ ਦੇਖਦੇ ਹੀ ਦੂਸਰੇ ਲੁਟੇਰੇ ਨੇ ਵੀ ਗੁਰਪ੍ਰੀਤ ਤੇ ਹਮਲਾ ਕਰ ਦਿੱਤਾ ਅਤੇ ਦੋਨੋਂ ਲੁਟੇਰੇ ਲੁੱਟ ਦੀ ਰਕਮ ਲੈ ਕੇ ਨਿਕਲ ਗਏ।
®ਪੰਪ ਤੋਂ 200 ਮੀਟਰ ਦੀ ਦੂਰੀ ’ਤੇ ਕੁੱਝ ਪਲਾਂ ਬਾਅਦ ਇਕ ਮੋਟਰਸਾਈਕਲ ਦੇ ਸਟਾਰਟ ਹੋਣ ਦੀ ਆਵਾਜ਼ ਅਤੇ ਪਨਾਮ ਵੱਲ ਜਾਂਦੇ ਪੰਪ ਦੇ ਮੁਲਾਜ਼ਮਾਂ ਨੇ ਦੇਖਿਆ। ਪੁਲਸ ਚੌਕੀ ਸਮੁੰਦਡ਼ਾ ਦੇ ਇੰਚਾਰਜ ਸਤਵਿੰਦਰ ਸਿੰਘ ਸੂਚਨਾ ਮਿਲਦੇ ਹੀ ਦੇਰ ਰਾਤ ਵਾਰਦਾਤ ਦੇ 10 ਮਿੰਟ ਬਾਅਦ ਮੌਕੇ ’ਤੇ ਪਹੁੰਚ ਗਏ ਪਰ ਓਦੋਂ ਤਕ ਲੁਟੇਰੇ ਫਰਾਰ ਹੋ ਗਏ ਸੀ।
ਡਿਵਾਈਡਰ ’ਤੇ ਚੜ੍ਹਿਆ ਟੈਂਕਰ
NEXT STORY