ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਨਾਈਟ ਕਰਫਿਊ ਦੌਰਾਨ ਪੈਟਰੋਲ ਪੰਪਾਂ ਨੂੰ ਖੋਲ੍ਹਣ ਦੀ ਛੋਟ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਨਾਈਟ ਕਰਫਿਊ ਦੌਰਾਨ ਰਾਤ ਸਮੇਂ ਆਵਾਜਾਈ, ਮੈਡੀਕਲ ਐਮਰਜੈਂਸੀ ਵਿਚ ਐਂਬੂਲੈਂਸ ਅਤੇ ਗੱਡੀਆਂ ਨੂੰ ਪੈਟਰੋਲ-ਡੀਜ਼ਲ ਦੀ ਲੋੜ ਪੈਂਦੀ ਹੈ ਪਰ ਪੈਟਰੋਲ ਪੰਪਾਂ ਦੇ ਬੰਦ ਹੋਣ ਕਾਰਨ ਐਮਰਜੈਂਸੀ ਦੀ ਹਾਲਤ ਵਿਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਮੁੱਖ ਰੱਖਦਿਆਂ ਜ਼ਿਲਾ ਜਲੰਧਰ ਦੀ ਹੱਦ ਵਿਚ ਪੈਂਦੇ ਸਮੂਹ ਪੈਟਰੋਲ ਪੰਪਾਂ ਨੂੰ ਨਾਈਟ ਕਰਫਿਊ ਤੋਂ ਛੋਟ ਦਿੱਤੀ ਜਾਂਦੀ ਹੈ।
'ਜ਼ਿਲ੍ਹੇ ’ਚ ਮੋਬਾਇਲ ਟਾਵਰ ਲਾਉਣ ਦੀਆਂ ਪੈਂਡਿੰਗ ਐਪਲੀਕੇਸ਼ਨਾਂ ਦਾ ਅਧਿਕਾਰੀ ਜਲਦ ਕਰਨ ਨਿਪਟਾਰਾ'
NEXT STORY