ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੀ. ਐੱਸ. ਟੀ. ਕਾਊਂਸਿਲ ਦੀ ਮੀਟਿੰਗ 'ਚ ਪੈਟਰੋਲ ਸਮੇਤ ਹੋਰ ਵਸਤਾਂ 'ਤੇ ਐਂਟਰੀ ਟੈਕਸ ਲਾਉਣ ਦਾ ਅਧਿਕਾਰ ਸੂਬਿਆਂ ਨੂੰ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਚੰਡੀਗੜ੍ਹ ਤੋਂ ਪੰਜਾਬ 'ਚ ਭਾਰੀ ਮਾਤਰਾ 'ਚ ਤਸਕਰੀ ਹੋ ਰਹੀ ਹੈ। ਜੀ. ਐੱਸ. ਟੀ. 'ਚ ਐਂਟਰੀ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਹੈ। ਅਜਿਹੇ 'ਚ ਪੰਜਾਬ 'ਚ ਪੈਟਰੋਲ ਦੀ ਭਾਰੀ ਤਸਕਰੀ ਹੋ ਰਹੀ ਹੈ।
ਜੀ. ਐੱਸ. ਟੀ. ਲਾਗੂ ਹੋਣ ਦੇ ਬਾਵਜੂਦ ਪੰਜਾਬ ਦਾ ਟੈਕਸ ਕਲੈਕਸ਼ਨ ਘੱਟ ਹੁੰਦਾ ਜਾ ਰਿਹਾ ਹੈ, ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਚੰਡੀਗੜ੍ਹ 'ਚ ਅਜਿਹਾ ਨਹੀਂ ਹੈ। ਚੰਡੀਗੜ੍ਹ 'ਚ ਹੀ ਪੈਟਰੋਲ ਦਾ ਰੈਵੇਨਿਊ 16 ਫੀਸਦੀ ਸਲਾਨਾ ਦੀ ਰਫਤਾਰ ਨਾਲ ਵਧ ਰਿਹਾ ਹੈ। ਸਾਫ ਹੈ ਕਿ ਪੈਟਰੋਲ ਤਸਕਰੀ ਹੋ ਰਹੀ ਹੈ।
25 ਜੁਲਾਈ ਨੂੰ ਹੋਵੇਗਾ ਪੀ. ਐੱਚ. ਡੀ. ਦਾ ਐਂਟ੍ਰੈਸ ਟੈਸਟ
NEXT STORY