ਚੰਡੀਗੜ੍ਹ (ਪਾਲ) : 30 ਮਾਰਚ ਨੂੰ ਨਵਾਂਗਰਾਓਂ ਦੇ 65 ਸਾਲ ਦੇ ਮਰੀਜ਼ (ਜਿਸਦੀ ਮੌਤ ਹੋ ਚੁੱਕੀ ਹੈ) ਦੇ ਇਲਾਜ ਸਮੇਂ ਕੋਰੋਨਾ ਦਾ ਸ਼ਿਕਾਰ ਹੋਏ ਪੀ. ਜੀ. ਆਈ. 'ਚ ਬਤੌਰ ਮੇਲ ਨਰਸ ਤਾਇਨਾਤ ਸ਼ੀਨੂ ਮੰਗਲਵਾਰ ਨੂੰ ਡਿਸਚਾਰਜ ਹੋ ਗਏ। ਸ਼ੀਨੂ ਨੇ ਦੱਸਿਆ ਕਿ ਮੇਰੇ ਲੱਛਣ ਬਹੁਤ ਹਲਕੇ ਸਨ। ਇਮਿਊਨਿਟੀ ਸਿਸਟਮ ਮਜ਼ਬੂਤ ਸੀ। ਇਸ ਲਈ ਰਿਕਵਰੀ 'ਚ ਜ਼ਿਆਦਾ ਸਮਾਂ ਨਹੀਂ ਲੱਗਾ। ਰੋਗ ਨਾਲ ਲੜਨਾ ਇੰਨਾ ਮੁਸ਼ਕਲ ਨਹੀਂ ਹੈ ਪਰ ਪਰਿਵਾਰ ਤੋਂ ਦੂਰ ਰਹਿਣਾ ਜ਼ਿਆਦਾ ਪ੍ਰੇਸ਼ਾਨੀ ਵਾਲਾ ਸੀ, ਜਿਸ ਸਮੇਂ ਮੈਂ ਮਰੀਜ਼ ਦੇ ਵਾਰਡ 'ਚ ਕੰਮ ਕਰ ਰਿਹਾ ਸੀ, ਉਸ ਸਮੇਂ ਪਤਾ ਨਹੀਂ ਸੀ ਕਿ ਮਰੀਜ਼ ਕੋਰੋਨਾ ਪਾਜ਼ੇਟਿਵ ਹੈ। ਸਾਵਧਾਨੀ ਨਹੀਂ ਵਰਤੀ ਸੀ। ਸ਼ੁਕਰ ਹੈ ਕਿ ਮੇਰਾ ਪਰਿਵਾਰ ਮੇਰੇ ਤੋਂ ਇਨਫੈਕਟਿਡ ਨਹੀਂ ਹੋਇਆ। ਮੇਰੀ ਇਕ ਮਹੀਨੇ ਦੀ ਬੱਚੀ ਹੈ, ਉਸ ਨੂੰ ਲੈ ਕੇ ਜ਼ਿਆਦਾ ਚਿੰਤਾ ਸੀ।
ਇਹ ਵੀ ਪੜ੍ਹੋ ► ਚੰਡੀਗੜ੍ਹ ਤੋਂ ਰਾਹਤ ਭਰੀ ਖਬਰ, ਕੋਰੋਨਾ ਪੀੜਤਾਂ ਦੀ ਗਿਣਤੀ ਘਟ ਕੇ 12 ਹੋਈ
ਕੰਮ ਲਈ ਤਿਆਰ ਹਾਂ
ਫਿਲਹਾਲ 14 ਦਿਨ ਮੈਨੂੰ ਘਰ 'ਤੇ ਹੀ ਆਈਸੋਲੇਸ਼ਨ 'ਚ ਰਹਿਣਾ ਹੈ। ਡਿਊਟੀ ਜੁਆਇਨ ਕਰਨ ਨੂੰ ਲੈ ਕੇ ਸ਼ੀਨੂ ਨੇ ਕਿਹਾ ਕਿ ਜੇਕਰ ਕੋਰੋਨਾ ਮਰੀਜ਼ਾਂ ਲਈ ਵੀ ਕੰਮ ਕਰਨਾ ਪਿਆ ਤਾਂ ਉਹ ਇਸ ਲਈ ਤਿਆਰ ਹਨ। ਨਰਸਿੰਗ 'ਚ ਸਾਨੂੰ ਸਿਖਾਇਆ ਜਾਂਦਾ ਹੈ ਕਿ ਮਰੀਜ਼ਾਂ ਦੀ ਸੇਵਾ ਤੋਂ 'ਤੇ ਕੁਝ ਨਹੀਂ ਹੈ। ਇਹੀ ਅਸੀਂ ਸਭ ਕਰ ਰਹੇ ਹਾਂ। ਲੋਕ ਵੀ ਸਾਡਾ ਸਾਥ ਦੇ ਸਕਦੇ ਹਨ। ਗਾਈਡਲਾਈਨਜ਼ ਅਤੇ ਰੂਲ ਫਾਲੋ ਕਰੋ ਤਾਂ ਕਿ ਇਸ ਵਾਇਰਸ ਨੂੰ ਖਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ ► ਗਿਆਨ ਸਾਗਰ ਹਸਪਤਾਲ ਦਾ ਪਹਿਲਾ ਮਰੀਜ਼ ਹੋਇਆ ਠੀਕ, ਮਿਲੀ ਛੁੱਟੀ
ਦੁਬਈ ਤੋਂ ਪਰਤੇ ਬੇਟੇ ਤੋਂ ਬਾਅਦ ਹੁਣ ਮਾਂ ਵੀ ਡਿਸਚਾਰਜ
ਮੇਲ ਨਰਸ ਦੇ ਨਾਲ ਹੀ ਸੈਕਟਰ-30 ਦੀ ਰਹਿਣ ਵਾਲੀ 42 ਸਾਲ ਦੀ ਔਰਤ ਵੀ ਠੀਕ ਹੋ ਕੇ ਡਿਸਚਾਰਜ ਹੋ ਗਈ। ਔਰਤ ਨੂੰ ਜੀ. ਐੱਮ. ਸੀ. ਐੱਚ.-32 ਤੋਂ ਪੀ. ਜੀ. ਆਈ. ਨਹਿਰੂ ਐਕਸਟੈਂਸ਼ਨ 'ਚ ਇਲਾਜ ਲਈ ਰੈਫਰ ਕੀਤਾ ਗਿਆ ਸੀ। 3 ਅਪ੍ਰੈਲ ਨੂੰ ਔਰਤ ਕੋਰੋਨਾ ਪਾਜ਼ੇਟਿਵ ਆਈ ਸੀ। ਔਰਤ ਨੂੰ ਆਪਣੇ ਬੇਟੇ ਦੇ ਸੰਪਰਕ 'ਚ ਆਉਣ ਨਾਲ ਕੋਰੋਨਾ ਹੋਇਆ ਸੀ। ਬੇਟਾ ਜੀ. ਐੱਮ. ਸੀ. ਐੱਚ.-32 'ਚ ਦਾਖਲ ਸੀ। ਉਹ ਵੀ ਡਿਸਚਾਰਜ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ ► ਪਿਆਕੜਾਂ ਲਈ ਚੰਗੀ ਖਬਰ, ਪੰਜਾਬ 'ਚ ਜਲਦ ਖੁੱਲ੍ਹਣਗੇ ਠੇਕੇ
ਹੁਸ਼ਿਆਰਪੁਰ: ਕੋਰੋਨਾ ਕਾਰਨ ਮਰੇ ਪਿਤਾ ਦਾ ਮੂੰਹ ਵੀ ਨਹੀਂ ਦੇਖ ਸਕਿਆ ਸੀ ਪੁੱਤ, ਹੁਣ ਜਿੱਤੀ ਕੋਰੋਨਾ 'ਤੇ ਜੰਗ
NEXT STORY