ਚੰਡੀਗੜ੍ਹ (ਰਵੀ ਪਾਲ) : ਪਿਛਲੇ ਕਈ ਸਾਲਾਂ 'ਚ ਪੀ. ਜੀ. ਆਈ. 'ਚ ਪੇਸ਼ੈਂਟ ਕੇਅਰ ਅਤੇ ਡਾਕਟਰਾਂ ਦੀ ਐਜੂਕੇਸ਼ਨ ਨੂੰ ਲੈ ਕੇ ਕਾਫੀ ਨਵੀਆਂ ਸਹੂਲਤਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਪੀ. ਜੀ. ਆਈ. ਦੇਸ਼ ਦੇ ਵੱਡੇ ਮੈਡੀਕਲ ਸੰਸਥਾਵਾਂ 'ਚ ਸ਼ਾਮਲ ਹੋ ਗਿਆ ਹੈ। ਹੁਣ ਪੀ. ਜੀ. ਆਈ. ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹੈ, ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਮੈਨੇਜ ਕਰਨ। ਪੀ. ਜੀ. ਆਈ. 16 ਜੁਲਾਈ ਨੂੰ ਆਪਣਾ 57ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਪੀ. ਡੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਮੁਤਾਬਕ ਸੰਸਥਾਨ 'ਚ ਵਧ ਰਹੀਆਂ ਮਰੀਜ਼ਾਂ ਦੀ ਗਿਣਤੀ ਡਾਕਟਰਾਂ ਦੇ ਰਿਸਰਚ ਏਰੀਆ ਨੂੰ ਪ੍ਰਭਾਵਿਤ ਕਰ ਰਹੀ ਹੈ।
1963 'ਚ ਜਦੋਂ ਪੀ. ਜੀ. ਆਈ. ਸ਼ੁਰੂ ਹੋਇਆ ਸੀ, ਉਸ ਸਮੇਂ ਕਰੀਬ 3 ਹਜ਼ਾਰ ਮਰੀਜ਼ ਐਡਮਿਟ ਹੋਇਆ ਕਰਦੇ ਸਨ ਪਰ ਅੱਜ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੱਕ ਪੁੱਜ ਚੁੱਕੀ ਹੈ। ਓ. ਪੀ. ਡੀ. ਰਜਿਸਟ੍ਰੇਸ਼ਨ ਇਕ ਲੱਖ ਤੋਂ ਵਧ ਕੇ 28 ਲੱਖ ਤੱਕ ਪੁੱਜ ਗਈ ਹੈ। ਇੰਨੀ ਵੱਡੀ ਗਿਣਤੀ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੈ। ਡਾਕਟਰਾਂ ਦੇ ਸਾਹਮਣੇ ਇਹ ਇਕ ਚੁਣੌਤੀ ਹੈ, ਜਿਸ ਨੂੰ ਉਹ ਪੂਰਾ ਵੀ ਕਰ ਰਹੇ ਹਨ। ਡਾਕਟਰਾਂ ਦਾ ਬਹੁਤਾ ਸਮਾਂ ਪੇਸ਼ੈਂਟ ਕੇਅਰ 'ਚ ਜਾ ਰਿਹਾ ਹੈ। ਅਜਿਹੇ 'ਚ ਰਿਸਰਚ ਏਰੀਆ ਨੂੰ ਵਧਾਉਣ ਦੀ ਲੋੜ ਹੈ ਕਿਉਂਕਿ ਸਮਾਂ ਨਹੀਂ ਹੋਵੇਗਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਰਿਸਰਚ ਨਹੀਂ ਹੋ ਸਕੇਗੀ। ਪੀ. ਜੀ. ਆਈ. ਨੈਸ਼ਨਲ ਹੀ ਨਹੀਂ, ਸਗੋਂ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਰਿਸਰਚ ਲਈ ਜਾਣਿਆ ਜਾਂਦਾ ਹੈ। ਫੰਡਾਂ ਦੀ ਕਮੀ ਸਾਡੇ ਕੋਲ ਨਹੀਂ ਹੈ। ਸਾਡਾ ਵਿਜ਼ਨ ਮੌਜੂਦਾ ਅਤੇ ਆਉਣ ਵਾਲੇ ਸਮੇਂ 'ਤੇ ਇਨ੍ਹਾਂ ਦੋਹਾਂ ਨੂੰ ਹੀ ਇੰਪਰੂਵ ਕਰਨ 'ਤੇ ਹੈ ਕਿ ਕਿਸ ਤਰ੍ਹਾਂ ਮਰੀਜ਼ਾਂ ਨੂੰ ਵਧੀਆ ਇਲਾਜ ਦੇ ਨਾਲ-ਨਾਲ ਡਾਕਟਰ ਵਧੀਆ ਰਿਸਰਚ ਵੀ ਕਰ ਸਕਣ।
ਫਿਰੋਜ਼ਪੁਰੀਆਂ 'ਤੇ ਇੰਦਰਦੇਵ ਹੋਏ ਮੇਹਰਬਾਨ, ਮੌਸਮ ਹੋਇਆ ਸੁਹਾਵਣਾ (ਵੀਡੀਓ)
NEXT STORY