ਆਬੂਧਾਬੀ– ਆਈ. ਪੀ. ਐੱਲ. 2024 ਦੀ ਨਿਲਾਮੀ 16 ਦਸੰਬਰ ਨੂੰ ਆਬੂਧਾਬੀ ਵਿਚ ਹੋਵੇਗੀ। ਇਹ ਲਗਾਤਾਰ ਤੀਜਾ ਸਾਲ ਹੋਵੇਗਾ ਜਦੋਂ ਆਈ. ਪੀ. ਐੱਲ. ਨਿਲਾਮੀ ਵਿਦੇਸ਼ ਵਿਚ ਆਯੋਜਿਤ ਕੀਤੀ ਜਾਵੇਗੀ। 2024 ਪਹਿਲਾ ਅਜਿਹਾ ਸਾਲ ਸੀ ਜਦੋਂ ਨਿਲਾਮੀ ਭਾਰਤ ਦੇ ਬਾਹਰ (ਦੁਬਈ ਵਿਚ) ਆਯੋਜਿਤ ਕੀਤੀ ਗਈ ਸੀ। ਇਸ ਤੋਂ ਬਾਅਦ ਨਵੰਬਰ 2024 ਵਿਚ ਜੇਧਾ ਵਿਚ 2025 ਸੀਜ਼ਨ ਲਈ ਦੋ ਦਿਨ ਦੀ ਮੈਗਾ ਨਿਲਾਮੀ ਹੋਈ ਸੀ।
ਸਾਰੀਆਂ ਮਿੰਨੀ ਨਿਲਾਮੀਆਂ ਦੀ ਤਰ੍ਹਾਂ 2026 ਦੀ ਨਿਲਾਮੀ ਵੀ ਇਕ ਹੀ ਦਿਨ ਦੀ ਹੋਵੇਗੀ। ਫਿਲਹਾਲ ਸਾਰੀਆਂ ਫ੍ਰੈਂਚਾਈਜ਼ੀਆਂ ਆਪਣੀਆਂ 2025 ਦੀਆਂ ਟੀਮਾਂ ਤੋਂ ਕਿਹੜੇ ਖਿਡਾਰੀਆਂ ਨੂੰ ਰਿਲੀਜ਼ ਕਰਨਾ ਹੈ, ਇਹ ਤੈਅ ਕਰਨ ਵਿਚ ਰੁਝੀਆਂ ਹੋਈਆਂ ਹਨ। ਆਈ. ਪੀ. ਐੱਲ. ਨੇ 10 ਟੀਮਾਂ ਲਈ ਰਿਲੀਜ਼ ਲਿਸਟ ਨੂੰ ਆਖਰੀ ਰੂਪ ਦੇਣ ਦੀ ਡੈੱਡਲਾਈਨ 15 ਨਵੰਬਰ ਨੂੰ ਸ਼ਾਮ 3 ਵਜੇ (ਭਾਰਤੀ ਸਮੇਂ ਅਨੁਸਾਰ) ਤੈਅ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਖਿਡਾਰੀਆਂ ਦੀ ਸੂਚੀ ਭੇਜੀ ਜਾਵੇਗੀ, ਜਿਨ੍ਹਾਂ ਵਿਚੋਂ ਉਹ ਆਪਣੇ ਸ਼ਾਰਟਲਿਸਟ ਖਿਡਾਰੀ ਚੁਣ ਸਕਣਗੀਆਂ। ਉਸੇ ਲੰਬੀ ਸੂਚੀ ਨੂੰ ਛਾਂਟੀ ਕਰ ਕੇ ਆਈ. ਪੀ. ਐੱਲ. ਆਖਰੀ ਨਿਲਾਮੀ ਪੂਲ ਤਿਆਰ ਕਰੇਗਾ।
ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜ ਬਣੇ ਨਵੇਂ 'ਸਿਕਸਰ ਕਿੰਗ'
NEXT STORY