ਚੰਡੀਗੜ੍ਹ : ਸ਼ਹਿਰ 'ਚ ਪੀ. ਜੀ. ਆਈ. ਜਾਣ ਵਾਲੇ ਮਰੀਜ਼ਾਂ ਦਾ ਇਲਾਜ ਸਸਤਾ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਰਾਹਤ ਮਿਲੀ ਹੈ। ਪੀ. ਜੀ. ਆਈ. ਨੇ ਮਰੀਜ਼ਾਂ ਨੂੰ ਏਮਜ਼ ਦੀ ਤਰਜ਼ 'ਤੇ ਸਸਤਾ ਇਲਾਜ ਦੇਣ ਦੀ ਯੋਜਨਾ ਤਿਆਰ ਕੀਤੀ ਹੈ। ਪੀ. ਜੀ. ਆਈ. ਦੇ ਇਸ ਫੈਸਲੇ ਨਾਲ ਹਰ ਸਾਲ 22 ਲੱਖ ਮਰੀਜ਼ਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਏਮਜ਼ ਦੀ ਤਰਜ਼ 'ਤੇ ਪੀ. ਜੀ. ਆਈ. ਨੇ ਡੇਢ ਦਹਾਕਾ ਪਹਿਲਾਂ ਮਰੀਜ਼ਾਂ ਨੂੰ ਸਸਤਾ ਇਲਾਜ ਦੇਣ ਦਾ ਫੈਸਲਾ ਲਿਆ ਸੀ ਪਰ ਕੇਂਦਰ ਵਿੱਚ ਸਰਕਾਰ ਬਦਲਣ ਤੋਂ ਬਾਅਦ ਫਾਈਲ 'ਸਿਆਸਤ' ਦੇ ਭਾਰ ਥੱਲੇ ਦੱਬ ਕੇ ਰਹਿ ਗਈ ਸੀ। ਕੇਂਦਰ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੀ. ਜੀ. ਆਈ. ਨੇ ਇਖ ਵਾਰ ਫਿਰ ਸਸਤੇ ਇਲਾਜ ਦਾ ਪ੍ਰਸਤਾਵ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜਿਆ ਹੈ। ਇਸ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇ. ਪੀ. ਨੱਢਾ ਵਲੋਂ ਜ਼ੁਬਾਨੀ ਕਲਾਮੀ ਸਹਿਮਤੀ ਦੇਣ ਬਾਰੇ ਦੱਸਿਆ ਜਾ ਰਿਹਾ ਹੈ। ਏਮਜ਼ ਦੀਆਂ ਦਰਾਂ ਲਾਗੂ ਹੋਣ ਨਾਲ ਪੀ. ਜੀ. ਆਈ. 'ਚ ਕਈ ਤਰ੍ਹਾਂ ਦੇ ਟੈਸਟ ਸਸਤੇ ਅਤੇ ਹੋਰ ਕਈ ਤਰ੍ਹਾਂ ਦਾ ਇਲਾਜ ਮੁਫਤ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਸਿਹਤ ਮੰਤਰੀ ਨੇ ਤਾਂ 2 ਸਾਲ ਪਹਿਲਾਂ ਅਹੁਦੇ ਦਾ ਚਾਰਜ ਲੈਣ ਤੋਂ ਬਾਅਦ ਹੀ ਏਮਜ਼ ਦੀਆਂ ਦਰਾਂ ਨਾਲ ਇਲਾਜ ਦੇਣ ਹੀ ਹਰੀ ਝੰਡੀ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੀ. ਜੀ. ਆਈ. ਦੀ ਗਵਰਨਿੰਗ ਬਾਡੀ ਨੇ 28 ਸਤੰਬਰ, 2002 ਨੂੰ ਇਲਾਜ ਸਸਤਾ ਕਰਨ ਦੀ ਸਿਫਾਰਿਸ਼ ਕੀਤੀ ਸੀ ਅਤੇ ਉਸ ਵੇਲੇ ਦੇ ਸਿਹਤ ਮੰਤਰੀ ਸ਼ਤਰੂਘਨ ਸਿਨਹਾ ਨੇ ਇਸ ਦੀ ਮਨਜ਼ੂਰੀ 'ਤੇ ਵੀ ਮੋਹਰ ਲਾ ਦਿੱਤੀ ਸੀ। ਇਹ ਸਿਫਾਰਿਸ਼ਾਂ ਪੀ. ਜੀ. ਆਈ. ਦੀ ਸਟੈਂਡਿੰਗ ਕਮੇਟੀ ਕੋਲ 2004 'ਚ ਪੁੱਜੀਆਂ ਅਤੇ ਉਦੋਂ ਤੱਕ ਕੇਂਦਰ ਵਿੱਚ ਸਰਕਾਰ ਬਦਲ ਚੁੱਕੀ ਸੀ ਅਤੇ ਪੀ. ਜੀ. ਆਈ. ਪ੍ਰਸ਼ਾਸਨ ਨੇ ਵੀ ਇਹ ਪੁੰਨ ਦਾ ਕੰਮ ਸਿਰੇ ਲਾਉਣ ਲਈ ਵਧੇਰੇ ਉਚੇਚ ਨਹੀਂ ਕੀਤੀ ਸੀ, ਜਿਸ ਕਾਰਨ ਕੇਸ 15 ਸਾਲਾਂ ਲਈ ਲਟਕਦਾ ਰਹਿ ਗਿਆ ਸੀ। ਪੀ. ਜੀ. ਆਈ. ਪ੍ਰਸ਼ਾਸਨ ਵਲੋਂ ਦੁਬਾਰਾ ਪ੍ਰਸਤਾਵ ਭੇਜਣ ਨਾਲ ਇਲਾਜ ਸਸਤਾ ਹੋਣ ਦੀ ਆਸ ਬੱਝੀ ਹੈ।
ਅੰਮ੍ਰਿਤਸਰ : ਸਿਵਲ ਹਸਪਤਾਲ 'ਚ ਖਾਲੀ ਪਈ ਆਈਸੋਲੇਸ਼ਨ ਅਤੇ ਸਵਾਈਨ ਫਲੂ ਵਾਰਡ
NEXT STORY