ਫਗਵਾੜਾ,(ਜਲੋਟਾ) : ਫਗਵਾੜਾ ਲਈ ਫਿਰ ਰਾਹਤ ਭਰੀ ਵੱਡੀ ਖਬਰ ਆਈ ਹੈ। ਪੰਜਾਬ ਕੇਸਰੀ, ਜਗ ਬਾਣੀ ਨਾਲ ਗੱਲ ਕਰਦੇ ਹੋਏ ਜ਼ਿਲਾ ਕਪੂਰਥਲਾ ਦੀ ਸੀ. ਐਮ. ਓ. ਡਾ. ਜਸਮੀਤ ਕੌਰ ਬਾਵਾ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਲ ਹੀ ਦੇ ਦਿਨਾਂ 'ਚ ਨਿਜੀ ਯੂਨੀਵਰਸਿਟੀ ਨਾਲ ਸੰਬੰਧਿਤ ਕੁਲ 64 ਵਿਦਿਆਰਥੀਆਂ, ਸਟਾਫ ਮੈਂਬਰਾਂ, ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਸ਼ੱਕੀ ਪਾਏ ਜਾਣ 'ਤੇ ਇਨ੍ਹਾਂ ਦੀ ਕੋਰੋਨਾ ਸਵੈਬ ਟੈਸਟ ਦੀ ਰਿਪੋਰਟ ਪੂਰੀ ਤਰ੍ਹਾਂ ਨਾਲ ਨੈਗੇਟਿਵ ਆਈ ਹੈ।
ਡਾ. ਬਾਵਾ ਨੇ ਕਿਹਾ ਕਿ ਅੱਜ ਮੌਸਮ ਖਰਾਬ ਹੋਣ ਕਾਰਨ ਫਗਵਾੜਾ ਦੇ ਪਿੰਡ ਚਹੇੜੂ 'ਚ ਸਥਿਤੀ ਨਿਜੀ ਯੂਨੀਵਰਸਿਟੀ ਦੇ ਨੇੜੇ ਮੌਜੂਦ ਪੀ. ਜੀ. ਸੈਂਟਰਾਂ 'ਚ ਰਹਿ ਰਹੇ ਵਿਦਿਆਰਥੀ ਵਰਗ ਤੇ ਹੋਰ ਲੋਕਾਂ ਦੀ ਮੈਡੀਕਲ ਸਕਰੀਨਿੰਗ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਵੱਡਾ ਖੁਲ੍ਹਾਸਾ ਕਰਦੇ ਹੋਏ ਦੱਸਿਆ ਕਿ ਜਿਲਾ ਸਿਹਤ ਵਿਭਾਗ ਕਪੂਰਥਲਾ ਕੋਲ ਹੁਣ ਸਰਕਾਰੀ ਪੱਧਰ 'ਤੇ 300 ਦੇ ਕਰੀਬ ਰੈਪਿਡ ਟੈਸਟ ਕਿੱਟਾਂ ਆ ਗਈਆਂ ਹਨ। 21 ਅਪ੍ਰੈਲ ਨੂੰ ਇਨ੍ਹਾਂ ਆਰ. ਟੀ. ਕੇ. (ਰੈਪਿਡ ਟੈਸਟ ਕਿੱਟ) ਦਾ ਪ੍ਰਯੋਗ ਕਰ ਨਿਜੀ ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਆਦਿ ਦੀ ਚੈਕਿੰਗ ਹੋਵੇਗੀ। ਇਸ ਦਾ ਲਾਭ ਇਹ ਹੋਵੇਗਾ ਕਿ ਸ਼ੱਕੀ ਪਾਏ ਜਾਣ 'ਤੇ ਉਕਤ ਕਿੱਟ ਦੀ ਜਾਂਚ ਰਿਪੋਰਟ ਮੌਕੇ 'ਤੇ ਹੀ ਆ ਜਾਵੇਗੀ ਪਤਾ ਲੱਗ ਜਾਵੇਗਾ ਕਿ ਸੰਬੰਧਿਤ ਵਿਅਕਤੀ ਦੀ ਮੈਡੀਕਲ ਹੈਲਥ ਕਿਹੋ ਜਿਹੀ ਹੈ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਨਿਜੀ ਯੂਨੀਵਰਸਿਟੀ ਨਾਲ ਸੰਬੰਧਿਤ ਸਿਹਤ ਵਿਭਾਗ, ਰੈਪਿਡ ਰਿਸਪਾਂਸ ਦੀਆਂ ਟੀਮਾਂ ਆਦਿ ਨੇ ਕੁੱਲ 163 ਲੋਕਾਂ ਦੇ ਕੋਰੋਨਾ ਸਵੈਬ ਟੈਸਟ ਕਰਵਾਏ ਹਨ। ਇਨ੍ਹਾਂ 'ਚੋਂ ਅਜੇ ਤਕ ਸਿਰਫ ਇਕ ਵਿਦਿਆਰਥੀ ਦੀ ਰਿਪੋਰਟ ਹੀ ਕੋਰੋਨਾ ਪਾਜ਼ੇਟਿਵ ਆਈ ਹੈ, ਜਦਕਿ ਬਾਕੀ 162 ਲੋਕਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਡਾ. ਬਾਵਾ ਨੇ ਨਾਲ ਹੀ ਕਿਹਾ ਕਿ ਮੈਡੀਕਲ ਸਕਰੀਨਿੰਗ ਦਾ ਦੌਰ ਅਜੇ ਜਾਰੀ ਹੈ। ਇਕ ਹੋਰ ਪ੍ਰਸ਼ਨ ਦਾ ਉਤਰ ਦਿੰਦੇ ਹੋਏ ਸੀ. ਐਮ. ਓ. ਕਪੂਰਥਲਾ ਡਾ. ਬਾਵਾ ਨੇ ਕਿਹਾ ਕਿ ਬੀਤੇ ਦਿਨੀਂ ਕਰੋਨਾ ਪਾਜ਼ੇਟਿਵ ਪਾਇਆ ਗਿਆ ਤਬਲੀਗੀ ਜਮਾਤ ਦਾ ਇਕ ਵਿਅਕਤੀ ਜੋ ਪਿਛਲੇ 14 ਦਿਨਾਂ ਤੋਂ ਆਈਸੋਲੇਸ਼ਨ ਵਾਰਡ 'ਚ ਦਾਖਲ ਸੀ, ਦੀ ਬੀਤੇ 24 ਘੰਟਿਆਂ ਅੰਦਰ ਲਗਾਤਾਰ ਦੂਜੀ ਵਾਰ ਕੋਰੋਨਾ ਵਾਇਰਸ ਸਵੈਬ ਟੈਸਟ ਦੀ ਆਈ ਨੈਗੇਟਿਵ ਰਿਪੋਰਟ ਦੇ ਬਾਅਦ ਉਸ ਨੂੰ ਸੋਮਵਾਰ ਸ਼ਾਮ ਘਰ ਭੇਜ ਦਿੱਤਾ ਗਿਆ ਪਰ ਜਨਹਿਤ 'ਚ ਸੰਬੰਧਿਤ ਦੀ ਸਿਹਤ 'ਤੇ ਵਿਭਾਗ ਦੀ ਟੀਮ ਨਜ਼ਰ ਰੱਖ ਰਹੀ ਹੈ।
ਡਾਕਟਰਾਂ 'ਤੇ ਹੋ ਰਹੇ ਹਮਲਿਆਂ 'ਤੇ ਆਈ.ਐੱਮ.ਏ ਦਾ ਐਲਾਨ, 23 ਅਪ੍ਰੈਲ ਨੂੰ ਮਨਾਉਣਗੇ ਬਲੈਕ ਡੇ
NEXT STORY