ਫਗਵਾੜਾ (ਜਲੋਟਾ)– ਫਗਵਾੜਾ ਦੇ ਮੁੱਖ ਬੱਸ ਸਟੈਂਡ ਇਲਾਕੇ ਵਿਚ ਪੰਜਾਬ ਪੁਲਸ ਵਿਚ ਥਾਣੇਦਾਰ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਕੇ ਉਸ ਦੀ ਵਰਦੀ ਫਾੜ ਦੇਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਥਾਣੇਦਾਰ ਦੀ ਕੀਤੀ ਗਈ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਫਗਵਾੜਾ ਪੁਲਸ ਨੇ ਥਾਣੇਦਾਰ ਜੋ ਕੁਝ ਸਮੇਂ ਪਹਿਲਾਂ ਫਗਵਾੜਾ ਵਿਚ ਹੀ ਤਾਇਨਾਤ ਰਿਹਾ ਹੈ, ਦੇ ਬਿਆਨ 'ਤੇ ਪੰਜ ਵਿਅਕਤੀਆਂ ਖ਼ਿਲਾਫ਼ ਵੱਖ- ਵੱਖ ਕਾਨੂੰਨੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ
ਜਾਣਕਾਰੀ ਮੁਤਾਬਕ ਥਾਣੇਦਾਰ ਗੁਰਚਰਨ ਸਿੰਘ ਨੇ ਪੁਲਸ ਕੇਸ ਵਿਚ ਆਨ ਰਿਕਾਰਡ ਦੱਸਿਆ ਹੈ ਕਿ ਉਸ ਨਾਲ ਜਦ ਕੁੱਟਮਾਰ ਕੀਤੀ ਗਈ ਅਤੇ ਦੋਸ਼ੀਆਂ ਨੇ ਉਸ ਨੂੰ ਗੰਦੀਆਂ ਗਾਲ੍ਹਾਂ ਅਤੇ ਕਈ ਤਰ੍ਹਾਂ ਦੇ ਤਾਹਨੇ ਕੱਸੇ ਤਾਂ ਉਸ ਦਾ ਡਰ ਦੇ ਮਾਰੇ ਆਪਣੀ ਪੈਂਟ ਵਿਚ ਹੀ ਪਿਸ਼ਾਬ ਤੱਕ ਨਿਕਲ ਗਿਆ ਹੈ। ਉਸ ਨੇ ਦੱਸਿਆ ਹੈ ਕਿ ਮੁਲਜ਼ਮਾਂ ਵੱਲੋਂ ਉਸ 'ਤੇ ਸ਼ਰਾਬ ਪੀਣ ਦੇ ਵੀ ਗੰਭੀਰ ਦੋਸ਼ ਲਗਾਏ ਗਏ ਅਤੇ ਇਹ ਸਭ ਗੱਲਾਂ ਕਹਿ ਕੇ ਉਸ ਦੀ ਰੱਜ ਕੇ ਕੁੱਟਮਾਰ ਕੀਤੀ ਗਈ ਹੈ। ਇਸ ਦੌਰਾਨ ਉਸ ਦੀ ਪੁਲਸ ਦੀ ਵਰਦੀ ਵੀ ਫਾੜ ਦਿੱਤੀ ਗਈ ਹੈ। ਫਗਵਾੜਾ ਪੁਲਸ ਨੇ ਮਾਮਲੇ ਨੂੰ ਲੈ ਕੇ ਸਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੁਹੱਲਾ ਹਾਂਡਾ, ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ, ਮਨੂ ਸਰੀਨ ਉਰਫ ਗੁੱਛੀ ਵਾਸੀ ਮੋਤੀ ਬਾਜ਼ਾਰ, ਰਜਨੀਸ਼ ਕੁਮਾਰ ਉਰਫ਼ ਸੋਨੂੰ ਪੁੱਤਰ ਕਿਸ਼ੋਰ ਕੁਮਾਰ ਵਾਸੀ ਗਲੀ ਨੰਬਰ 3 ਮੁਹੱਲਾ ਡੰਡਲਾਂ, ਮਿੰਕੂ ਪੁੱਤਰ ਪ੍ਰਮੋਦ ਸ਼ਰਮਾ ਵਾਸੀ ਹਦੀਆਬਾਦ ਫਗਵਾੜਾ ਦੇ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾ ਦੇ ਤਹਿਤ ਪੁਲਸ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮਨੂ ਸਰੀਨ ਉਰਫ਼ ਗੁੱਛੀ ਅਤੇ ਰਜਨੀਸ਼ ਕੁਮਾਰ ਉਰਫ਼ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਤਿੰਨ ਮੁਲਜ਼ਮ ਹਾਲੇ ਵੀ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਹੇ ਦੱਸੇ ਜਾ ਰਹੇ ਹਨ।
ਭਾਰਤੀ ਹਾਕੀ ਟੀਮ 'ਚ ਸ਼ਾਮਲ ਪੰਜਾਬੀ ਖ਼ਿਡਾਰੀਆਂ ਦਾ SGPC ਕਰੇਗੀ ਵਿਸ਼ੇਸ਼ ਸਨਮਾਨ: ਬੀਬੀ ਜਗੀਰ ਕੌਰ
ਉੱਧਰ ਦੂਜੇ ਪਾਸੇ ਫਗਵਾੜਾ ਵਿਚ ਲੋਕਾਂ ਵਿਚ ਇਹ ਚਰਚਾ ਹੋ ਰਹੀ ਹੈ ਕਿ ਇਥੇ ਤਾਂ ਖ਼ੁਦ ਪੁਲਸ ਦੇ ਵਰਦੀਧਾਰੀ ਥਾਣੇਦਾਰ ਤਕ ਸੁਰੱਖਿਅਤ ਨਹੀਂ ਹਨ ਅਤੇ ਇਨ੍ਹਾਂ ਦੀ ਵਿੱਚ ਸੜਕ ਸ਼ਰ੍ਹੇਆਮ ਕੁੱਟਮਾਰ ਕਰਕੇ ਇਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਦੇ ਸਰਕਾਰੀ ਵਰਦੀ ਤੱਕ ਫਾੜੀ ਜਾ ਰਹੀ ਹੈ ਤਾਂ ਫਿਰ ਆਮ ਪਬਲਿਕ ਦੀ ਸੁਰੱਖਿਆ ਦੀ ਕੀ ਗਰੰਟੀ ਹੋਵੇਗੀ? ਇਹ ਗੱਲਾਂ ਲੋਕ ਕਰ ਰਹੇ ਹਨ। ਪੁਲਸ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਲਡ ਡ੍ਰਿੰਕ ’ਚ ਜ਼ਹਿਰ ਦੇ ਕੇ ਮਾਰਨ ’ਚ ਰਿਹਾ ਅਸਫ਼ਲ ਤਾਂ ਕਹੀ ਦਾ ਦਸਤਾ ਮਾਰ ਕੇ ਕੀਤਾ ਦੋਸਤ ਦਾ ਕਤਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
...ਤੇ ਕਿਸੇ ਵੀ ਸਮੇਂ ਖੋਲ੍ਹਣੇ ਪੈ ਸਕਦੇ ਨੇ ਸੁਖਨਾ ਝੀਲ ਦੇ 'ਫਲੱਡ ਗੇਟ'
NEXT STORY