ਫਗਵਾੜਾ (ਜਲੋਟਾ, ਹਰਜੋਤ)— ਪੰਜਾਬ 'ਚ ਅੱਜ ਸਵੇਰ ਤੋਂ ਚਾਰ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਿੰਗ ਦਾ ਕੰਮ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਚੋਣ ਕਮਿਸ਼ਨ ਫਗਵਾੜਾ 'ਚ ਛੁੱਟੀ ਨੂੰ ਲਾਗੂ ਕਰਨ 'ਚ ਨਾਕਾਮਯਾਬ ਰਿਹਾ ਹੈ, ਉਥੇ ਹੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟਿੰਗ ਦੌਰਾਨ ਲੋਕ ਪਾਬੰਦੀ ਦੇ ਬਾਵਜੂਦ ਆਪਣੇ ਮੋਬਾਇਲ ਫੋਨ ਪੋਲਿੰਗ ਬੂਥਾਂ ਦੇ ਅੰਦਰ ਲੈ ਕੇ ਜਾ ਰਹੇ ਹਨ ਅਤੇ ਅੰਦਰੋਂ ਈ. ਵੀ. ਐੱਮ. ਮਸ਼ੀਨਾਂ ਦੀ ਵੀਡੀਓ ਗ੍ਰਾਫੀ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।

ਵੋਟਿੰਗ ਦੌਰਾਨ ਮੋਬਾਇਲ ਫੋਨ ਅੰਦਰ ਲੈ ਕੇ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਫਗਵਾੜਾ 'ਚ ਲੋਕ ਪੋਲਿੰਗ ਬੂਥਾਂ 'ਤੇ ਧੜੱਲੇ ਨਾਲ ਮੋਬਾਇਲ ਫੋਨ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ, ਜੋਕਿ ਇਹ ਇਕ ਹੈਰਾਨ ਕਰਦੀ ਘਟਨਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ 'ਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਦੇਖਣ ਨੂੰ ਮਿਲਿਆ ਸੀ। ਫਿਲਹਾਲ ਚੋਣ ਕਮਿਸ਼ਨ ਵੱਲੋਂ ਇਸ ਦੇ ਪ੍ਰਤੀ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ ਹੈ।
ਦਾਖਾ 'ਚ ਕੁੱਲ 71.64 ਫੀਸਦੀ ਪਈਆਂ ਵੋਟਾਂ
NEXT STORY