ਫਗਵਾੜਾ (ਹਰਜੋਤ, ਜਲੋਟਾ)— ਫਗਵਾੜਾ ਜ਼ਿਮਨੀ ਚੋਣ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ। ਇਥੋਂ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਕਰਾਰੀ ਹਾਰ ਦਿੰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਇਕ ਪਾਸੇ ਜਿੱਥੇ ਇਸ ਸੀਟ ਤੋਂ ਆਮ ਆਦਮੀ ਪਾਰਟੀ ਦਾ ਵੀ ਇਥੋਂ ਪੂਰੀ ਤਰ੍ਹਾਂ ਸਫਾਇਆ ਹੋਇਆ ਹੈ। ਜ਼ਿਮਨੀ ਚੋਣਾਂ ਦੇ ਨਤੀਜਿਆਂ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ 49000 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ 22984 ਵੋਟਾਂ, ਸੰਤੋਸ਼ ਕੁਮਾਰ ਗੋਗੀ (ਆਪ) ਨੂੰ 2905, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੂੰ 704, ਜਰਨੈਲ ਨਾਂਗਲ (ਲੋਕ ਇਨਸਾਫ ਪਾਰਟੀ) ਨੂੰ 9080 ਵੋਟਾਂ ਮਿਲੀਆਂ ਹਨ ਅਤੇ ਭਸਪਾ ਦੇ ਭਗਵਾਨ ਦਾਸ ਨੂੰ 15901 ਵੋਟਾਂ ਮਿਲੀਆਂ ਹਨ।

ਧਾਲੀਵਾਲ ਨੇ 'ਪੰਜਾਬ ਕੇਸਰੀ' ਨਾਲ ਗੱਲਬਾਤ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਇਹ ਜਿੱਤ ਸਿਰਫ ਮੇਰੀ ਨਹੀਂ ਸਗੋਂ ਪੂਰੀ ਜਨਤਾ ਦੀ ਜਿੱਤ ਹੈ। ਫਗਵਾੜਾ ਦੇ ਲੋਕਾਂ ਦੇ ਜਿੱਤ ਹੈ। ਇਸ ਦੌਰਾਨ ਉਨ੍ਹਾਂ ਨੇ ਕੋਈ ਵੀ ਚੋਣ ਇਕੱਲੀ ਨਹੀਂ ਲੜੀ ਜਾਂਦੀ ਸਗੋਂ ਇਕ ਟੀਮ ਵਰਕ ਹੁੰਦਾ ਹੈ ਅਤੇ ਸਹਿਯੋਗ ਦੇ ਨਾਲ ਚੋਣ ਲੜੀ ਜਾਂਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਹੱਕ 'ਚ ਫਗਵਾੜਾ ਆ ਕੇ ਰੋਡ ਸ਼ੋਅ ਕੀਤਾ, ਇਹ ਇਸ ਦਾ ਹੀ ਨਤੀਜਾ ਹੈ। ਜਨਤਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਨਤਾ ਨੇ ਮੈਨੂੰ ਇਤਿਹਾਸਕ ਜਿੱਤ ਦਿਵਾਈ ਹੈ ਅਤੇ ਉਹ ਫਗਵਾੜਾ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਕਰਨਗੇ।
ਮਾਨਸਿਕ ਤਣਾਅ ਕਾਰਨ ਦੁਕਾਨਦਾਰ ਵਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ
NEXT STORY