ਮਾਛੀਵਾੜਾ ਸਾਹਿਬ (ਟੱਕਰ) : ਨੇੜ੍ਹੇ ਵਗਦੀ ਸਰਹਿੰਦ ਨਹਿਰ 'ਚ ਗੜ੍ਹੀ ਪੁਲ ਨੇੜਿਓਂ ਬੀਤੀ ਬਾਅਦ ਦੁਪਹਿਰ ਮਾਛੀਵਾੜਾ ਪੁਲਸ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਵਿਪਨ ਕੁਮਾਰ (47) ਵਾਸੀ ਗੁਰੂ ਨਾਨਕ ਮੁਹੱਲਾ ਮਾਛੀਵਾੜਾ ਵਜੋਂ ਹੋਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਵਿਪਨ ਕੁਮਾਰ, ਜੋ ਕਿ ਡਿਪਰੈਸ਼ਨ ਦਾ ਮਰੀਜ਼ ਸੀ ਅਤੇ ਉਸ ਦਾ ਇਲਾਜ ਡਾਕਟਰ ਕੋਲ ਚੱਲ ਰਿਹਾ ਸੀ, ਬੀਤੇ ਦਿਨ ਉਹ ਦਵਾਈ ਲੈਣ ਲਈ ਸਮਰਾਲਾ ਵਿਖੇ ਗਿਆ ਪਰ ਵਾਪਸ ਨਾ ਮੁੜਿਆ। ਬਾਅਦ ਵਿਚ ਪਤਾ ਲੱਗਾ ਕਿ ਉਸਨੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜ੍ਹਿਓਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਵਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਛੋਟੀ ਬੱਚੀ ਛੱਡ ਗਿਆ ਹੈ।
'ਆਪ' ਹੋਈ ਪੂਰੀ ਤਰ੍ਹਾਂ ਸਾਫ, ਜ਼ਮਾਨਤਾਂ ਵੀ ਨਹੀਂ ਬਚਾਅ ਸਕੇ ਉਮੀਦਵਾਰ
NEXT STORY