ਫਗਵਾੜਾ (ਮੁਨੀਸ਼)- ਪਿਛਲੇ ਕਈ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਫਗਵਾੜਾ ਦੇ ਮੁਹੱਲਾ ਪੀਪਾਰੰਗੀ ਵਿਖੇ ਤੜਕਸਾਰ ਇਕ ਦੁੱਧ ਡੇਅਰੀ ਦੀ ਛੱਤ ਡਿੱਗਣ ਕਾਰਨ ਹੇਠਾਂ ਸੁੱਤੇ ਪਏ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਗਾਤਾਰ ਪਏ ਮੀਂਹ ਕਾਰਨ ਛੱਤ ਡਿੱਗ ਪਈ, ਜਿਸ ਕਾਰਨ ਹੇਠਾਂ ਸੁੱਤੇ ਦੋ ਵਿਅਕਤੀਆਂ ਨੇ ਦਮ ਤੋੜ ਦਿੱਤਾ ਅਤੇ ਤਿੰਨ ਜ਼ਖ਼ਮੀ ਹੋ ਗਏ।
ਇਸ ਦੌਰਾਨ ਛੱਤ ਹੇਠਾਂ ਬੰਨ੍ਹੀਆਂ ਪੰਜ ਮੱਝਾਂ ਵਿੱਚੋਂ ਦੋ ਮੱਝਾਂ ਦੀ ਵੀ ਮੌਤ ਹੋ ਗਈ ਜਦਕਿ ਤਿੰਨ ਮੱਝਾਂ ਨੂੰ ਮੌਕੇ ਤੋਂ ਲੋਕਾਂ ਨੇ ਮਸ਼ੱਕਤ ਨਾਲ ਬਚਾਇਆ। ਮ੍ਰਿਤਕਾਂ ਦੀ ਪਛਾਣ ਸੁਦਰਸ਼ਨ ਕੁਮਾਰ ਅਤੇ ਮਾਨ ਸਿੰਘ ਵਜੋਂ ਹੋਈ ਜਦਕਿ ਜ਼ਖ਼ਮੀਆਂ ਵਿੱਚ ਬਹਾਦਰ ਅਤੇ ਕ੍ਰਿਸ਼ਨ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਮਾਜ ਸੇਵੀ ਅਨੀਤਾ ਸੋਮ ਪ੍ਰਕਾਸ਼ ਮੌਕੇ ਉਤੇ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ।
ਇਹ ਵੀ ਪੜ੍ਹੋ: DGP ਵੀ. ਕੇ. ਭਾਵਰਾ ਬੋਲੇ, ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਸੰਪੰਨ ਕਰਵਾਉਣਾ ਸਭ ਤੋਂ ਵੱਡੀ ਤਰਜੀਹ
ਇਹ ਵੀ ਪੜ੍ਹੋ: ਵੱਡੀ ਖ਼ਬਰ: ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਧਰਮ ਦੇ ਨਾਂ ’ਤੇ ਹਿੰਦੂ-ਸਿੱਖਾਂ ’ਚ ਵਧਾ ਰਹੀ ਹੈ ਭੇਦਭਾਵ : ਬਾਦਲ
NEXT STORY