ਫਿਲੌਰ (ਵੈੱਬ ਡੈਸਕ, ਭਾਖੜੀ)- ਫਿਲੌਰ ਦੇ 15 ਵਾਰਡਾਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਹਨ। ਵੋਟਾਂ ਦੀ ਗਿਣਤੀ ਕਮਿਊਨਿਟੀ ਹਾਲ ਫਿਲੌਰ ਵਿਚ ਚੱਲ ਰਹੀ ਹੈ, ਜਿਸ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। 15 ਵਾਰਡਾਂ ਵਿੱਚੋਂ 8 ਸੀਟਾਂ 'ਤੇ ਸੱਤਾਧਾਰੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਹਨ। ਤਿੰਨ ਦੇ ਉੱਪਰ ਕਾਂਗਰਸ ਦੇ ਕੌਂਸਲਰ, ਦੋ 'ਤੇ ਬਹੁਜਨ ਸਮਾਜ ਪਾਰਟੀ ਅਤੇ ਦੋ ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਇਹ ਵੀ ਪੜ੍ਹੋ: ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ
ਕਾਂਗਰਸ ਪਾਰਟੀ ਜੋਕਿ ਦੋ ਦਹਾਕਿਆਂ ਤੱਕ ਨਗਰ ਕੌਂਸਲ ਪ੍ਰਧਾਨ ਦਾ ਅਹੁਦਾ ਸੰਭਾਲੀ ਰਹੀ ਸੀ, ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਸ ਦੇ ਸਿਰਫ਼ 3 ਉਮੀਦਵਾਰ ਜਿੱਤਣ ਵਿੱਚ ਸਫ਼ਲ ਰਹੇ। ਬਸਪਾ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ, ਬਸਪਾ ਨੇ 3 ਵਿੱਚੋਂ 2 ਸੀਟਾਂ ਜਿੱਤੀਆਂ। ਇਸ ਤੋਂ ਇਲਾਵਾ ਸ਼ਹਿਰ 'ਚ 2 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕੀਤੀ। ਫਿਲੌਰ ਨਗਰ ਕੌਂਸਲ ਚੋਣਾਂ 'ਚ ਅਕਾਲੀ ਦਲ ਅਤੇ ਭਾਜਪਾ ਆਪਣੇ ਖਾਤੇ ਖੋਲ੍ਹਣ ਵਿੱਚ ਅਸਫ਼ਲ ਰਹੇ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੇ ਆਪਣੀਆਂ ਜ਼ਮਾਨਤਾਂ ਵੀ ਗੁਆ ਦਿੱਤੀਆਂ।
ਇਹ ਵੀ ਪੜ੍ਹੋ: ਕਰਤਾਰਪੁਰ ਨਗਰ ਕੌਂਸਲ ਦੇ ਨਤੀਜਿਆਂ ਦਾ ਐਲਾਨ
ਵਾਰਡ ਨੰਬਰ 1 ਤੋਂ ਸੱਤਾਧਾਰੀ ਪਾਰਟੀ ਦੇ ਜਸਵਿੰਦਰ ਕੌਰ ਜੇਤੂ ਰਹੇ ਹਨ। ਵਾਰਡ ਨੰਬਰ 2 ਤੋਂ ਸੱਤਾਧਾਰੀ ਪਾਰਟੀ ਦੇ ਸ਼ੰਕਰ ਸੰਧੂ ਜੇਤੂ ਰਹੇ। ਵਾਰਡ ਨੰਬਰ 3 ਤੋਂ ਸੱਤਾਧਾਰੀ ਪਾਰਟੀ ਦੀ ਰਣਜੀਤਾ ਜੇਤੂ ਰਹੇ। ਵਾਰਡ ਨੰਬਰ 4 ਤੋਂ ਅਜ਼ਾਦ ਉਮੀਦਵਾਰ ਅਮਿਤ ਪੰਮਾ ਜੇਤੂ ਰਹੇ। ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਮੰਜੂ ਬਾਲਾ ਜੇਤੂ ਰਹੀ। ਵਾਰਡ ਨੰਬਰ 6 ਤੋਂ ਸੱਤਾਧਾਰੀ ਪਾਰਟੀ ਦੇ ਪਰਮਜੀਤ ਭਾਰਤੀ ਜਿੱਤੇ ਹਨ। ਵਾਰਡ ਨੰਬਰ 7 ਤੋਂ ਸੱਤਾਧਾਰੀ ਪਾਰਟੀ ਦੀ ਸਰਬਜੀਤ ਕੌਰ ਜਿੱਤੇ। ਵਾਰਡ ਨੰਬਰ 8 ਤੋਂ ਸੱਤਾਧਾਰੀ ਪਾਰਟੀ ਦੇ ਵੈਭਵ ਸ਼ਰਮਾ ਜਿੱਤੇ। ਵਾਰਡ ਨੰਬਰ 9 ਕਾਂਗਰਸ ਦੇ ਮਧੂ ਬਠਲਾ ਜੇਤੂ ਰਹੇ ਹਨ। ਵਾਰਡ ਨੰਬਰ 10 ਸੱਤਾਧਾਰੀ ਪਾਰਟੀ ਦੇ ਸੁਰਿੰਦਰ ਡਾਵਰ ਜੇਤੂ ਰਹੇ ਹਨ।
ਇਸੇ ਤਰ੍ਹਾਂ ਵਾਰਡ ਨੰਬਰ 11ਤੋਂ ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਜੇਤੂ ਰਹੇ ਹਨ। ਵਾਰਡ ਨੰਬਰ 12 ਤੋਂ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਰਜਨੀ ਗਾਬਾ ਜੇਤੂ ਰਹੇ ਹਨ। ਵਾਰਡ ਨੰਬਰ 13 ਤੋਂ ਕਾਂਗਰਸ ਦੇ ਮਲਕੀਤ ਸਿੰਘ ਜੇਤੂ ਰਹੇ। ਵਾਰਡ ਨੰਬਰ 14 ਤੋਂ ਬਹੁਜਨ ਸਮਾਜ ਪਾਰਟੀ ਦੇ ਬੁੱਧ ਪ੍ਰਕਾਸ਼ ਜੇਤੂ ਅਤੇ ਵਾਰਡ ਨੰਬਰ 15 ਤੋਂ ਬਹੁਜਨ ਸਮਾਜ ਪਾਰਟੀ ਦੇ ਪਾਲ ਆਰਾਮ ਸੰਧੂ ਜੇਤੂ ਰਹੇ ਹਨ।
ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 7 ਵਾਰਡਾਂ 'ਚ ਕਾਂਗਰਸ ਦੀ ਜਿੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਗਰ ਨਿਗਮ ਅਬੋਹਰ ਤੋਂ ਨਤੀਜੇ ਆਉਣੇ ਸ਼ੁਰੂ, ਭਾਜਪਾ 3 ਵਾਰਡਾ 'ਤੇ ਜਿੱਤੇ
NEXT STORY