ਨਵੀਂ ਦਿੱਲੀ (ਵੈਬ ਡੈਸਕ)-ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਫੁਲਕਾ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਹ ਅਸਤੀਫਾ ਉਨ੍ਹਾਂ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ। ਫੂਲਕਾ ਨੇ ਇਸ ਸੰਬੰਧੀ ਪਾਈ ਆਪਣੀ ਟਵ੍ਹਿਟਰ ਪੋਸਟ ‘ਚ ਲਿਖਿਆ ‘‘ਮੈਂ ਆਪ 'ਚੋਂ ਅਸਤੀਫਾ ਦੇ ਦਿੱਤਾ ਹੈ, ਜੋ ਮੈਂ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਕੇਜਰੀਵਾਲ ਨੇ ਮੈਨੂੰ ਕਿਹਾ ਕਿ ਮੈਂ ਅਸਤੀਫ਼ਾ ਨਾ ਦੇਵਾਂ। ਕੱਲ੍ਹ ਸ਼ਾਮ 4 ਵਜੇ ਪ੍ਰੈਸ ਕਲੱਬ, ਰਾਇਸੀਨਾ ਆਰ ਡੀ, ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਚਰਚਾ ਕੀਤੀ ਜਾਵੇਗੀ, ਜਿਸ ਦੌਰਾਨ ਸ਼ਾਇਦ ਮੈਂ ਆਪ ਨੂੰ ਛੱਡਣ ਦਾ ਕਾਰਨ ਦੱਸ ਸਕਾਂ।’’
ਮਲੋਟ 'ਚ 10 ਲੱਖ ਦੀ ਲੁੱਟ, ਘਟਨਾ ਸੀ.ਸੀ.ਟੀ. ਵੀ 'ਚ ਕੈਦ (ਵੀਡੀਓ)
NEXT STORY