ਰਾਮਾਂ ਮੰਡੀ, (ਪਰਮਜੀਤ)- ਸਥਾਨਕ ਸ਼ਹਿਰ ਦੇ ਨਜ਼ਦੀਕੀ ਪਿੰਡ ਸੇਖੂ ਵਿਖੇ ਰਿਫਾਈਨਰੀ ਰੋਡ 'ਤੇ ਟਵੇਰਾ ਜੀਪ ਅਤੇ ਪਿੱਕਅਪ ਗੱਡੀ 'ਚ ਭਿਆਨਕ ਟੱਕਰ ਹੋਣ ਨਾਲ 1 ਵਿਅਕਤੀ ਦੀ ਮੌਤ ਹੋ ਗਈ।
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਟੱਕਰ ਬਹੁਤ ਭਿਆਨਕ ਹੋਣ ਕਾਰਨ ਟਵੇਰਾ ਜੀਪ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਵੜੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਮਨਜੀਤ ਸਿੰਘ ਪੁੱਤਰ ਦਰਸ਼ਨ ਰਾਮ ਵਾਸੀ ਪੱਕਾ ਵਜੋਂ ਹੋਈ ਹੈ। ਰਾਮਾਂ ਪੁਲਸ ਦੇ ਏ. ਐੱਸ. ਆਈ. ਬਲਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਰਾਮਾਂ ਮੰਡੀ ਤੋਂ ਟਵੇਰਾ ਜੀਪ 'ਤੇ ਆਪਣੇ ਪਿੰਡ ਪੱਕਾ ਕਲਾਂ ਜਾ ਰਿਹਾ ਸੀ ਤਾਂ ਡੱਬਵਾਲੀ ਪਾਸਿਓਂ ਆ ਰਹੀ ਪਿੱਕਅਪ ਗੱਡੀ ਨਾਲ ਟੱਕਰ ਹੋ ਗਈ, ਜਿਸ ਕਾਰਨ ਮਨਜੀਤ ਸਿੰਘ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਏ. ਐੱਸ. ਆਈ. ਬਲਤੇਜ ਸਿੰਘ ਨੇ ਮ੍ਰਿਤਕ ਦੇ ਭਰਾ ਕਾਲਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਿੱਕਅਪ ਗੱਡੀ ਦੇ ਚਾਲਕ ਕ੍ਰਿਸ਼ਨ ਕੁਮਾਰ ਵਾਸੀ ਡੱਬਵਾਲੀ ਦੇ ਖਿਲਾਫ਼ ਧਾਰਾ 304 ਏ, 427 ਆਈ. ਪੀ. ਸੀ. ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਾਹਾ ਲੈ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY