ਬਠਿੰਡਾ (ਸੁਖਵਿੰਦਰ) : ਸੂਬੇ ਦੇ ਟੈਕਸ ਵਿਭਾਗ ਨੇ ਬਿਨਾਂ ਜ਼ਰੂਰੀ ਟੈਕਸ ਦਸਤਾਵੇਜ਼ਾਂ ਤੋਂ ਨਾਜਾਇਜ਼ ਸ਼ਰਾਬ ਨਾਲ ਭਰੀ ਇੱਕ ਪਿਕਅੱਪ ਜੀਪ ਨੂੰ ਕਾਬੂ ਕੀਤਾ ਹੈ, ਜਿਸ ਦੇ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਸਟੇਟ ਟੈਕਸ ਅਫ਼ਸਰ ਭੁਪਿੰਦਰਜੀਤ ਸਿੰਘ ਦੀਆਂ ਹਦਾਇਤਾਂ 'ਤੇ ਵਿਭਾਗ ਦੀ ਟੀਮ ਨੇ ਆਦੇਸ਼ ਹਸਪਤਾਲ ਭੁੱਚੋ ਨੇੜੇ ਨਾਕਾਬੰਦੀ ਦੌਰਾਨ ਇਕ ਪਿਕਅੱਪ ਜੀਪ ਨੂੰ ਰੋਕਿਆ। ਇਸ 'ਚ 155 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ ਭਰੀਆਂ ਹੋਈਆਂ ਸਨ।
ਜਾਂਚ ਦੌਰਾਨ ਡਰਾਈਵਰ ਇਸ ਸ਼ਰਾਬ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਕਾਰਨ ਥਾਣਾ ਕੈਂਟ ਦੀ ਪੁਲਸ ਨੇ ਮੁਲਜ਼ਮ ਡਰਾਈਵਰ ਰਮੇਸ਼ ਕੁਮਾਰ ਵਾਸੀ ਬਾੜਮੇਰ, ਰਾਜਸਥਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਸ ਨੇ ਸ਼ਰਾਬ ਨਾਲ ਭਰੀ ਗੱਡੀ ਵੀ ਜ਼ਬਤ ਕਰ ਲਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮੁੜ ਦਹਿਲਿਆ ਪੰਜਾਬ, ਅੰਮ੍ਰਿਤਸਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ
NEXT STORY