ਜਲੰਧਰ (ਸੋਨੂੰ)- ਜਲੰਧਰ ਦੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਦੀ ਦੋ ਮਹਿਲਾ ਅਧਿਆਪਕਾਂ ਨਾਲ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਤਸਵੀਰਾਂ ਸਾਹਮਣੇ ਆਉਂਦੇ ਹੀ ਮਾਪੇ ਗੁੱਸੇ 'ਚ ਆ ਗਏ। ਇਸ ਸਬੰਧੀ ਉਨ੍ਹਾਂ ਸਕੂਲ ਮੈਨੇਜਮੈਂਟ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਮੈਨੇਜਮੈਂਟ ਨੇ ਲੰਮਾ ਪਿੰਡ ਦੇ ਅਰਜੁਨ ਨਗਰ ਵਿਚ ਸਥਿਤ ਇਸ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ। ਜਿਹੜੀਆਂ ਦੋ ਮਹਿਲਾ ਟੀਚਰਾਂ ਨਾਲ ਪ੍ਰਿੰਸੀਪਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ, ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪ੍ਰਿੰਸੀਪਲ ਨੇ ਤਸਵੀਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਉਣ ਦਾ ਦਾਅਵਾ ਕਰਦੇ ਹੋਏ ਝੂਠਾ ਕਰਾਰ ਦਿੱਤਾ ਸੀ। ਮੀਡੀਆ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਜਿਹੜੀਆਂ ਔਰਤਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਹਨ, ਉਹ ਉਨ੍ਹਾਂ ਦੀ ਧੀ ਵਰਗੀਆਂ ਹਨ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਵਿਚਾਲੇ ਪੰਜਾਬ ਦਾ ਇਹ ਜ਼ਿਲ੍ਹਾ ਬਣਾ ਰਿਹੈ ਲਗਾਤਾਰ ਰਿਕਾਰਡ, ਤਾਪਮਾਨ 0.4 ਡਿਗਰੀ ਤੱਕ ਪੁੱਜਾ
ਸਕੂਲ ਪ੍ਰਬੰਧਕਾਂ ਨੇ ਪ੍ਰਿੰਸੀਪਲ ਦੀ ਮੁਅੱਤਲੀ ਨੂੰ ਲੈ ਕੇ ਇਕ ਪੰਨੇ ਦਾ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਕਿ ਜਦੋਂ ਮੈਨੇਜਮੈਂਟ ਕਮੇਟੀ ਨੂੰ ਪ੍ਰਿੰਸੀਪਲ ਦੀ ਮਹਿਲਾ ਅਧਿਆਪਕਾਂ ਨਾਲ ਤਸਵੀਰਾਂ ਵਾਇਰਲ ਹੋਣ ਦੀ ਸੂਚਨਾ ਮਿਲੀ ਤਾਂ ਇਸ ਸਬੰਧੀ ਗੰਭੀਰਤਾ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਪ੍ਰਿੰਸੀਪਲ ਤੋਂ ਸਾਰੇ ਚਾਰਜ ਲੈ ਕੇ ਲਏ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ। ਜਿਨ੍ਹਾਂ ਮਹਿਲਾ ਅਧਿਆਪਕਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਉਨ੍ਹਾਂ ਨੂੰ 2 ਮਹੀਨੇ ਦੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।
ਸਕੂਲ ਮੈਨੇਜਮੈਂਟ ਨੇ ਪੁਲਸ ਦੇ ਸਾਈਬਰ ਸੈੱਲ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਹੈ।
ਮਾਤਾ-ਪਿਤਾ ਬੋਲੇ-ਤਸਵੀਰਾਂ ਨਾਲ ਬੱਚਿਆਂ 'ਤੇ ਪੈ ਰਿਹਾ ਗਲਤ ਅਸਰ
ਵਾਇਰਲ ਤਸਵੀਰਾਂ ਹੋਣ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਮਾਤਾ-ਪਿਤਾ ਸਕੂਲ ਪਹੁੰਚੇ ਸਨ। ਮਾਤਾ-ਪਿਤਾ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਬੱਚਿਆਂ 'ਤੇ ਗਲਤ ਅਸਰ ਪੈ ਰਿਹਾ ਹੈ। ਿਜਸ ਦੇ ਬਾਅਦ ਪ੍ਰਿੰਸੀਪਲ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਸਕੂਲ ਮੈਨੇਜਮੈਂਟ ਨੇ ਕਾਰਵਾਈ ਦਾ ਭਰੋਸਾ ਦੇ ਕੇ ਉਨ੍ਹਾਂ ਵਾਪਸ ਘਰ ਭੇਜ ਦਿੱਤਾ ਸੀ। ਉਥੇ ਹੀ ਪ੍ਰਿੰਸੀਪਲ ਨੇ ਤਸਵੀਰ ਨੂੰ ਗਲਤ ਕਰਾਰ ਦੇ ਕੇ ਕਿਹਾ ਸੀ ਕਿ ਇਹ ਦੋਸ਼ ਗਲਤ ਹਨ। ਇਹ ਤਸਵੀਰਾਂ ਓਰੀਜਨਲ ਨਹੀਂ ਹਨ। ਤਸਵੀਰਾਂ ਡੀਪਫੇਕ ਦਾ ਇਸਤੇਮਾਲ ਕਰਕੇ ਬਣਾਈਆਂ ਗਈਆਂ ਹਨ, ਜਿਸ ਦੇ ਬਾਅਦ ਉਨ੍ਹਾਂ ਨੂੰ ਵਾਇਰਲ ਕਰ ਦਿੱਤਾ ਗਿਆ। ਉਹ ਪੁਲਸ ਤੋਂ ਇਸ ਮਾਮਲੇ ਵਿਚ ਜਾਂਚ ਕਰਕੇ ਸਹੀ ਕਾਰਵਾਈ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ : ਜਲੰਧਰ: 19 ਸਾਲਾ ਮੁੰਡੇ ਦੇ ਕਤਲ ਮਾਮਲੇ 'ਚ 'ਲਵ ਐਂਗਲ' ਆਇਆ ਸਾਹਮਣੇ, CCTV ਫੁਟੇਜ 'ਚ 5 ਸ਼ੱਕੀ ਕੈਦ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਾਡੋਵਾਲ ਟੋਲ ਪਲਾਜ਼ਾ 'ਤੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ, ਜਾਣੋਂ ਕੀ ਹੈ ਮਾਮਲਾ
NEXT STORY