ਗੋਰਾਇਆ/ਜਲੰਧਰ (ਮਨੀਸ਼) - ਲਾਡੋਵਾਲ ਟੋਲ ਪਲਾਜ਼ਾ 'ਤੇ ਵੀਰਵਾਰ ਨੂੰ ਇੱਕ ਵਾਰ ਫਿਰ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਿੱਟ ਐਂਡ ਰਨ ਦੇ ਕਾਲੇ ਕਾਨੂੰਨ ਬਣਾਕੇ 10 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਾਕੇ ਪਹਿਲਾਂ ਹੀ ਡਰਾਇਵਰ ਵੀਰਾਂ ਦੇ ਸਿਰ 'ਤੇ ਤਲਵਾਰ ਲਟਕਾਈ ਹੋਈ ਹੈ ਅਤੇ ਹੁਣ ਟੋਲ ਪਲਾਜ਼ਾ ਵਾਲੇ ਰੋਜ਼ਾਨਾ ਟੋਲ ਪਲਾਜ਼ਾ ਤੋਂ ਲੱਗਣ ਵਾਲੇ ਡਰਾਈਵਰ ਵੀਰਾਂ ਨਾਲ ਧੱਕਾ ਕਰ ਰਹੇ ਹਨ।
ਇਹ ਵੀ ਪੜ੍ਹੋ: ਹੁਣ ਫੈਸ਼ਨ ਲਈ ਮਾਡਲਾਂ ਦੀ ਥਾਂ ਲੈਣਗੇ AI ਅਵਤਾਰ, ਲੱਖਾਂ ਰੁਪਏ ਦੀ ਹੋਵੇਗੀ ਬਚਤ
ਪਹਿਲਾਂ ਕਰਮਸ਼ੀਅਲ ਗੱਡੀਆਂ ਦੇ ਪਾਸ ਹੁੰਦੇ ਸਨ ਪਰ ਹੁਣ ਨੈਸ਼ਨਲ ਹਾਈਵੇ ਅਥਾਰਟੀ ਨੇ ਮਹੀਨਾਵਾਰ ਪਾਸ ਬੰਦ ਕਰਕੇ ਡਰਾਇਵਰ ਵੀਰਾਂ 'ਤੇ ਹੋਰ ਵਾਧੂ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਨੇ ਪਹਿਲਾ ਦੀ ਤਰਜ਼ 'ਤੇ ਕਰਮਸ਼ੀਅਲ ਵਾਹਨਾਂ ਦੇ ਪਾਸ ਨਾ ਬਣਾਏ ਤਾਂ ਉਹ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ 'ਤੇ ਧਰਨਾ ਲਗਾਉਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਟੋਲ ਪਲਾਜ਼ਾ ਅਤੇ ਲੋਕਲ ਪ੍ਰਸ਼ਾਸਨ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦਾ ਗੈਂਗਸਟਰ ਲਖਬੀਰ ਲੰਡਾ ਭਗੌੜਾ ਕਰਾਰ, NIA ਕੋਰਟ ਨੇ ਦਿੱਤੇ ਇਹ ਆਦੇਸ਼
NEXT STORY