ਜਲੰਧਰ (ਜ.ਬ)–ਲੈਦਰ ਕੰਪਲੈਕਸ ਕੋਲ ਸਥਿਤ ਗੰਦੇ ਨਾਲੇ ’ਤੇ ਬੁੱਧਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਪਈ ਮਿਲੀ ਸੀ। ਮ੍ਰਿਤਕ ਦੀ ਪਛਾਣ ਅੰਕੁਲ ਕੁਮਾਰ (19) ਵਾਸੀ ਰਾਜ ਨਗਰ (ਕਬਾੜੀ ਵਾਲੀ ਗਲੀ) ਵਜੋਂ ਹੋਈ। ਉਸ ਦੇ ਗਰਦਨ ’ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਵਾਰ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਜਾਂਚ ਲਈ ਮੌਕੇ ’ਤੇ ਪਹੁੰਚੀ। ਪੁਲਸ ਨੇ ਕੇਸ ਵਿਚ ਕਤਲ ਦਾ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਸੀ. ਸੀ. ਟੀ. ਵੀ. ਕੈਮਰਿਆਂ ’ਚ 5 ਨੌਜਵਾਨਾਂ ਦੀ ਫੁਟੇਜ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਲਵ ਐਂਗਲ ਸਬੰਧੀ ਕਤਲ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਕੋਲ ਕਿਸੇ ਰਾਹਗੀਰ ਨੇ ਲਗਭਗ ਸਵਾ 9 ਵਜੇ ਇਕ ਲਾਸ਼ ਪਈ ਵੇਖੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਸ ਕੰਟਰੋਲ ਰੂਮ ਵਿਚ ਦਿੱਤੀ ਗਈ। ਕ੍ਰਾਈਮ ਸੀਨ ਦੇ ਆਸ-ਪਾਸ ਪੁਲਸ ਨੂੰ ਕਾਫ਼ੀ ਖ਼ੂਨ ਡੁੱਲ੍ਹਿਆ ਹੋਇਆ ਮਿਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਕੇਸ ਵਿਚ 'ਲਵ ਐਂਗਲ' ’ਤੇ ਜਾਂਚ ਕਰ ਰਹੀ ਹੈ। ਅੰਕੁਲ ਪਰਿਵਾਰ ਦਾ ਇਕਲੌਤਾ ਬੇਟਾ ਸੀ। ਪੁਲਸ ਜਾਣਕਾਰੀ ਅਨੁਸਾਰ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ, ਜਿਸ ਵਿਚ ਲਗਭਗ 5 ਸ਼ੱਕੀ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਨੂੰ ਲੈ ਕੇ ਹਾਲੇ ਤਕ ਪੁਲਸ ਨੇ ਕੋਈ ਖ਼ੁਲਾਸਾ ਨਹੀਂ ਕੀਤਾ। ਉਥੇ ਹੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਇਸ ਮਾਮਲੇ ਵਿਚ ਅੰਕੁਲ ਦੇ ਪਿਤਾ ਵਿਮਲੇਸ਼ ਦੇ ਬਿਆਨਾਂ ’ਤੇ ਸਾਹਿਲ, ਰਾਹੁਲ ਮੱਲ੍ਹੀ, ਹਨੀ ਵਰਮਾ, ਲੱਕੀ ਅਤੇ ਅਨੁਰਾਗ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਵਿਚ ਛਾਪਾਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਵੋਲਵੋ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜਲਦ ਮਿਲੇਗੀ ਯਾਤਰੀਆਂ ਨੂੰ ਇਹ ਖ਼ਾਸ ਸਹੂਲਤ
ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਠਾਕੁਰ ਨੇ ਦੱਿਸਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦਾ ਕਤਲ ਕਰਕੇ ਲਾਸ਼ ਇਥੇ ਸੁੱਟੀ ਗਈ ਹੈ। ਐੱਸ. ਐੱਚ. ਓ. ਮੁਤਾਬਕ ਅੰਕੁਲ ਮੰਗਲਵਾਰ ਸ਼ਾਮ ਲਗਭਗ 7 ਵਜੇ ਘਰੋਂ ਨਿਕਲਿਆ ਸੀ, ਜਿਸ ਦੇ ਬਾਅਦ ਤੋਂ ਉਸ ਦਾ ਕੋਈ ਅਤਾ-ਪਤਾ ਨਹੀਂ ਸੀ। ਸਵੇਰੇ ਲਗਭਗ 9 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਉਥੇ ਉਕਤ ਨੌਜਵਾਨ ਦੀ ਲਾਸ਼ ਮਿਲੀ ਹੈ। ਅੰਕੁਲ ਪ੍ਰਵਾਸੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਜਲੰਧਰ ਵਿਚ ਉਹ ਨੀਵੀਆ ਫੈਕਟਰੀ ਕੋਲ ਆਪਣੇ ਪਰਿਵਾਰ ਨਾਲ ਰਹਿੰਦਾ ਸੀ।
ਬੇਟੇ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ’ਚ ਛਾਇਆ ਸੰਨਾਟਾ
ਮ੍ਰਿਤਕ ਅੰਕੁਲ ਦੀ ਮਾਂ ਵਿਨੀਤ ਵਾਸੀ ਹਰਦੋਈ ਉੱਤਰ ਪ੍ਰਦੇਸ਼ ਨੇ ਕਿਹਾ ਕਿ ਬਿਹਾਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਅੰਕੁਲ ਦੀ ਦੋਸਤੀ ਸੀ। ਬੁੱਧਵਾਰ ਨੂੰ ਸਵੇਰੇ ਲਗਭਗ 7 ਵਜੇ ਉਕਤ ਲੜਕੀ ਦਾ ਛੋਟਾ ਭਰਾ ਉਨ੍ਹਾਂ ਦੇ ਘਰ ਆਇਆ ਸੀ, ਜਿਸ ਨੇ ਅੰਕੁਲ ਬਾਰੇ ਪੁੱਛਿਆ ਸੀ ਪਰ ਉਹ ਘਰ ਨਹੀਂ ਸੀ, ਜਿਸ ਤੋਂ ਬਾਅਦ ਉਹ ਚਲਾ ਗਿਆ ਸੀ। ਪਰਿਵਾਰ ਨੇ ਕਿਹਾ ਕਿ ਅੰਕੁਲ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਦੱਸ ਦੇਈਏ ਕਿ ਜਦੋਂ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਤਾਂ ਪਰਿਵਾਰ ਵੱਲੋਂ ਕ੍ਰਾਈਮ ਸੀਨ ’ਤੇ ਕਾਫ਼ੀ ਹੰਗਾਮਾ ਕੀਤਾ ਗਿਆ।
ਇਹ ਵੀ ਪੜ੍ਹੋ : 21 ਦਿਨ ਪਹਿਲਾਂ ਜਿਸ ਘਰ 'ਚ ਸੀ ਖ਼ੁਸ਼ੀ ਦਾ ਮਾਹੌਲ, ਹੁਣ ਉਸੇ ਘਰ ’ਚ ਛਾਇਆ ਮਾਤਮ, ਪਲਾਂ 'ਚ ਉਜੜਿਆ ਪਰਿਵਾਰ
ਸੀ. ਸੀ. ਟੀ. ਵੀ. ਕੈਮਰੇ ’ਚ 5 ਨੌਜਵਾਨ ਆਏ ਸਾਹਮਣੇ, ਜਾਂਚ ਜਾਰੀ
ਪੁਲਸ ਸੂਤਰਾਂ ਦੀ ਮੰਨੀਏ ਤਾਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰਨ ’ਤੇ ਇਕ ਕੈਮਰੇ ’ਚ 5 ਸ਼ੱਕੀ ਨੌਜਵਾਨ ਸਾਹਮਣੇ ਆਏ ਹਨ, ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਵਾਲੀ ਥਾਂ ਤੋਂ ਲੈ ਕੇ ਅੱਗੇ ਤਕ ਕੈਮਰਿਆਂ ਦਾ ਰੂਟ ਵੀ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਜਲਦ ਹੀ ਕੇਸ ਨੂੰ ਟਰੇਸ ਕੀਤਾ ਜਾ ਸਕੇ।
ਸੁੰਨਸਾਨ ਇਲਾਕੇ ’ਚ ਮਿਲੀ ਸੀ ਨੌਜਵਾਨ ਦੀ ਲਾਸ਼
ਦੱਸ ਦੇਈਏ ਕਿ ਜਿੱਥੇ ਅੰਕੁਲ ਦੀ ਲਾਸ਼ ਮਿਲੀ ਸੀ, ਉਹ ਕਾਫ਼ੀ ਸੁੰਨਸਾਨ ਏਰੀਆ ਹੈ। ਉਥੇ ਕੋਈ ਜ਼ਿਆਦਾ ਆਉਂਦਾ-ਜਾਂਦਾ ਨਹੀਂ ਹੈ। ਆਸ-ਪਾਸ ਕੋਈ ਸੀ. ਸੀ. ਟੀ. ਵੀ. ਕੈਮਰਾ ਵੀ ਨਹੀਂ ਲੱਗਾ ਹੋਇਆ। ਜਾਂਚ ਲਈ ਕ੍ਰਾਈਮ ਸੀਨ ’ਤੇ ਸੀ. ਆਈ. ਏ. ਸਟਾਫ਼ ਦੀ ਟੀਮ ਵੀ ਪਹੁੰਚ ਗਈ ਸੀ। ਪੁਲਸ ਨੇ ਸੀ. ਸੀ. ਟੀ. ਵੀ. ਚੈੱਕ ਕਰਨ ਦਾ ਦਾਇਰਾ ਵਧਾ ਦਿੱਤਾ ਹੈ, ਤਾਂ ਜੋ ਪਤਾ ਚੱਲ ਸਕੇ ਕਿ ਉਕਤ ਰੂਟ ’ਤੇ ਕਿਨ੍ਹਾਂ-ਕਿਨ੍ਹਾਂ ਲੋਕਾਂ ਦੀ ਆਵਾਜਾਈ ਸੀ।
ਇਹ ਵੀ ਪੜ੍ਹੋ : ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੱਖ ਦਾ ਨਾਂ ਸਿੰਘ ਜਾਂ ਕੌਰ ਤੋਂ ਬਿਨਾਂ ਕਿਆਸ ਹੀ ਨਹੀਂ ਕੀਤਾ ਜਾ ਸਕਦਾ : ਐਡਵੋਕੇਟ ਧਾਮੀ
NEXT STORY