ਬਟਾਲਾ (ਮਠਾਰੂ) : ਦੇਸ਼-ਵਿਦੇਸ਼ ਤੋਂ ਮਹਾਰਾਸ਼ਟਰ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚ ਰਹੀਆ ਸੰਗਤਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਨੂੰ ਮੁੱਖ ਰੱਖਦਿਆ ਬਹੁਤ ਜਲਦ ਨਾਂਦੇੜ ਲਈ ਵੱਖ-ਵੱਖ ਜਗਾ ਤੋ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਵ ਨਿਯੁਕਤ ਚੇਅਰਮੈਨ ਡਾ. ਪਰਵਿੰਦਰ ਸਿੰਘ ਪਸਰੀਚਾ ਸਾਬਕਾ ਡੀ.ਜੀ.ਪੀ. ਮਹਾਰਾਸ਼ਟਰ ਨੇ ਪੰਜਾਬ ਤੋਂ ਪਹੁੰਚੇ ਵਫਦ ਨਾਲ ਮੀਟਿੰਗ ਕਰਦਿਆਂ ਕੀਤਾ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਡਾ. ਪਸਰੀਚਾ ਨੇ ਕਿਹਾ ਕਿ ਤਖ਼ਤ ਸਾਹਿਬ ਨਾਲ ਸਬੰਧਤ ਰੁਕੇ ਹੋਏ ਕਾਰਜ ਮੁੜ ਸੁਚਾਰੂ ਢੰਗ ਨਾਲ ਵਿਉਂਤਬੰਦੀ ਕਰਕੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਵਿੱਚ ਸੱਚਖੰਡ ਸਾਹਿਬ ਵਿਖੇ ਸੁੰਦਰ ਰੌਸ਼ਨੀ ਲਈ ਲਾਈਟਾਂ, ਹਰਿਆਵਲ ਲਈ ਬੂਟੇ, ਸੁੰਦਰ ਫਲ ਪੌਦੇ, ਫੁਹਾਰੇ, ਲੇਜ਼ਰ ਸ਼ੋਅ ਆਦਿ ਕਾਰਜ ਅਰੰਭ ਹੋ ਗਏ ਹਨ, ਤਾਂ ਜੋ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਏ। ਉਨ੍ਹਾਂ ਕਿਹਾ ਕਿ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਦਕਿ ਅਹਿਮਦਾਬਾਦ ਵਿਚ ਬਣੀ ਯੂਨੀਵਰਸਿਟੀ ’ਚ ਉੱਚ ਸਿੱਖਿਆ ਦੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ
ਜ਼ਿਕਰਯੋਗ ਹੈ ਕਿ ਸਮਾਜਸੇਵੀ ਆਗੂ ਜਸਬੀਰ ਸਿੰਘ ਧਾਮ ਉਨ੍ਹਾਂ ਨਾਲ ਅਹਿਮ ਯੋਗਦਾਨ ਨਿਭਾਅ ਰਹੇ ਹਨ। ਇਸ ਵਫਦ ’ਚ ਸ਼ਾਮਲ ਉਘੇ ਧਾਰਮਿਕ ਆਗੂ ਰੁਪਿੰਦਰ ਸਿੰਘ ਸ਼ਾਮਪੁਰਾ, ਹਰਪ੍ਰੀਤ ਸਿੰਘ ਦਰਦੀ, ਮਨਬੀਰ ਸਿੰਘ ਰੰਧਾਵਾ ਚੇਅਰਮੈਨ ਆੜ੍ਹਤੀਆ ਐਸੋਸੀਏਸ਼ਨ ਆਗੂ ਹਾਜ਼ਰ ਸਨ।
ਐੱਮ.ਬੀ.ਬੀ.ਐੱਸ ਦੀ ਤਿਆਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਵਧਣਗੀਆਂ ਸੀਟਾਂ
NEXT STORY