ਮੋਗਾ : ਮੋਗਾ ਦੇ ਲੰਗਿਆਣਾ ਪਿੰਡ 'ਚ ਬੀਤੀ ਰਾਤ ਇੰਡੀਅਨ ਏਅਰਫੋਰਸ ਦਾ ਜਹਾਜ਼ ਕਰੈਸ਼ ਹੋ ਗਿਆ। ਇਸ ਵੱਡੇ ਹਾਦਸੇ ਦੌਰਾਨ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ। ਇਸ ਜਹਾਜ਼ ਨੇ ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਉਡਾਣ ਭਰੀ ਸੀ। ਜਗਰਾਓਂ ਨੇੜੇ ਪ੍ਰੈਕਟਿਸ ਕਰਕੇ ਇਹ ਜਹਾਜ਼ ਵਾਪਸ ਸੂਰਤਗੜ੍ਹ ਜਾ ਰਿਹਾ ਸੀ, ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ' ਦੇ ਵਿਗੜੇ ਹਾਲਾਤ ਦੌਰਾਨ ਪੰਜਾਬ ਦੇ 'ਕਾਲਜਾਂ' ਨੂੰ ਜਾਰੀ ਹੋਏ ਖ਼ਾਸ ਨਿਰਦੇਸ਼
ਇਸ ਹਾਦਸੇ ਦੀ ਖ਼ਬਰ ਪਤਾ ਲੱਗਣ 'ਤੇ ਬਠਿੰਡਾ ਏਅਰਫੋਰਸ ਸਟੇਸ਼ਨ ਅਤੇ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਹਵਾਈ ਟੀਮਾਂ ਪਹੁੰਚ ਗਈਆਂ। ਇਹ ਜਹਾਜ਼ ਪਿੰਡ ਦੇ ਘਰਾਂ ਤੋਂ ਕਰੀਬ 500 ਮੀਟਰ ਦੂਰ ਜਾ ਡਿਗਿਆ। ਜਹਾਜ਼ ਡਿਗਣ ਮਗਰੋਂ ਪਾਇਲਟ ਅਭਿਨਵ ਚੌਧਰੀ ਲਾਪਤਾ ਹੋ ਗਏ। ਕਰੀਬ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਖੇਤਾਂ 'ਚੋਂ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਅਜੀਬੋ-ਗਰੀਬ ਮਾਮਲਾ, ਗਰਭਵਤੀ ਦੇ ਢਿੱਡ 'ਤੇ ਬੈਠ ਡਾਕਟਰ ਨੇ ਕੀਤੀ ਡਿਲਿਵਰੀ, ਬੱਚੇ ਦੀ ਮੌਤ
ਏ. ਸੀ. ਪੀ. ਹੈੱਡ ਕੁਆਰਟਰ ਗੁਰਦੀਪ ਸਿੰਘ ਨੇ ਕਿਹਾ ਕਿ ਮੋਗਾ ਦੇ ਪਿੰਡ ਲੰਗਿਆਣਾ ਨੇੜੇ ਇਕ ਜਹਾਜ਼ ਦੇ ਕਰੈਸ਼ ਹੋਣ ਬਾਰੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਸੇ ਸਮੇਂ ਮੋਗਾ ਦੇ ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਅਤੇ ਪੁਲਸ ਦੇ ਸਾਰੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪਾਇਲਟ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ, ਜਿਸ ਤੋਂ ਬਾਅਦ ਪਾਇਲਟ ਦੀ ਲਾਸ਼ ਬਰਾਮਦ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ ’ਚ ਵੀਰਵਾਰ ਨੂੰ 192 ਹੋਰ ਮਰੀਜ਼ ਹਾਰੇ ਕੋਰੋਨਾ ਤੋਂ ਜੰਗ
NEXT STORY