ਜਲੰਧਰ (ਜ. ਬ.)– ਇਥੋਂ ਦੇ ਪਿਮਸ ਹਸਪਤਾਲ ਵਿਚ ਕੋਰੋਨਾ ਦੇ ਮਰੀਜ਼ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਮਾਮਲੇ ਵਿਚ ਹਸਪਤਾਲ ਦੇ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ, ਜਿਨ੍ਹਾਂ ਨੇ ਕੋਰੋਨਾ ਦੇ ਮਰੀਜ਼ ਨੂੰ ਦੂਜੇ ਹਸਪਤਾਲ ਵਿਚ ਸ਼ਿਫਟ ਕਰਨ ਤੋਂ ਪਹਿਲਾਂ ਉਸ ਨੂੰ ਲਾਏ ਆਕਸੀਜਨ ਦੇ ਸਿਲੰਡਰ ਦੀ ਜਾਂਚ ਨਹੀਂ ਕੀਤੀ ਅਤੇ ਖ਼ਾਲੀ ਸਿਲੰਡਰ ਲਾ ਕੇ ਭੇਜ ਦਿੱਤਾ। ਜਿਉਂ ਹੀ ਮਰੀਜ਼ ਨੂੰ ਐਂਬੂਲੈਂਸ ਵਿਚ ਸ਼ਿਫਟ ਕਰਨ ਲੱਗੇ ਤਾਂ ਵੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼ ਲਾ ਕੇ ਜੰਮ ਕੇ ਹੰਗਾਮਾ ਕੀਤਾ। ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ, ਜਿਨ੍ਹਾਂ ਆਕਸੀਜਨ ਦਾ ਖ਼ਾਲੀ ਸਿਲੰਡਰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ
ਮ੍ਰਿਤਕ ਔਰਤ ਦੀ ਪਛਾਣ ਰਾਧਾ ਰਾਣੀ ਨਿਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ। ਰਾਧਾ ਰਾਣੀ ਦੇ ਬੇਟੇ ਸੂਰਜ ਨੇ ਦੱਸਿਆ ਕਿ 30 ਸਾਲਾਂ ਤੋਂ ਉਸ ਦੀ ਮਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਸੀ। 11 ਮਈ ਨੂੰ ਉਸ ਦੀ ਮਾਂ ਨੂੰ ਕੋਰੋਨਾ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪਿਮਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਰਜ ਨੇ ਦੱਸਿਆ ਕਿ ਉਨ੍ਹਾਂ ਉਥੋਂ ਦੇ ਡਾਕਟਰਾਂ ਨੂੰ ਦੱਸਿਆ ਵੀ ਸੀ ਕਿ ਉਸ ਦੀ ਮਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੈ। ਪ੍ਰਬੰਧਕਾਂ ਦੇ ਕਹਿਣ ’ਤੇ ਉਨ੍ਹਾਂ ਦੱਸੀ ਗਈ ਰਕਮ ਵੀ ਜਮ੍ਹਾ ਕਰਵਾ ਦਿੱਤੀ ਸੀ, ਜਿਸ ਤੋਂ ਬਾਅਦ ਰਾਧਾ ਰਾਣੀ ਨੂੰ ਚੌਥੀ ਮੰਜ਼ਿਲ ’ਤੇ ਸਥਿਤ ਕੋਰੋਨਾ ਵਾਰਡ ਵਿਚ ਦਾਖ਼ਲ ਕਰ ਲਿਆ ਗਿਆ। ਕਿਸੇ ਵੀ ਪਰਿਵਾਰਕ ਮੈਂਬਰ ਨੂੰ ਉਸ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ
ਦੋਸ਼ ਹੈ ਕਿ ਸ਼ਨੀਵਾਰ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਮਰੀਜ਼ ਦੀ ਹਾਲਤ ਖਰਾਬ ਹੈ, ਜਿਸ ਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕਰਨ ਦੀ ਲੋੜ ਹੈ। ਹਸਪਤਾਲ ਤੋਂ ਫੋਨ ਆਉਣ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨਾਲ ਰਾਤ 8 ਵਜੇ ਹਸਪਤਾਲ ਪਹੁੰਚੇ ਤਾਂ ਪਿਮਸ ਹਸਪਤਾਲ ਦਾ ਸਟਾਫ ਉਸ ਦੀ ਮਾਂ ਨੂੰ ਆਕਸੀਜਨ ਦੇ ਸਿਲੰਡਰ ਨਾਲ ਹੇਠਾਂ ਲਿਆ ਰਿਹਾ ਸੀ ਅਤੇ ਜਿਉਂ ਹੀ ਉਸ ਦੀ ਮਾਂ ਨੂੰ ਐਂਬੂਲੈਂਸ ਵਿਚ ਪਾਉਣ ਲੱਗੇ ਤਾਂ ਉਸ ਦਾ ਸਿਰ ਇਕਦਮ ਸਾਈਡ ਨੂੰ ਹੋ ਗਿਆ। ਐਂਬੂਲੈਂਸ ਵਾਲੇ ਨੇ ਵੇਖਿਆ ਕਿ ਰਾਧਾ ਰਾਣੀ ਨੂੰ ਲਾਏ ਗਏ ਸਿਲੰਡਰ ਵਿਚ ਆਕਸੀਜਨ ਹੀ ਨਹੀਂ ਸੀ।
ਇਹ ਵੀ ਪੜ੍ਹੋ: ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ
ਦੋਸ਼ ਹੈ ਕਿ ਸਾਹ ਲੈਣ ਵਿਚ ਤਕਲੀਫ ਹੋਣ ਬਾਰੇ ਦੱਸਣ ਦੇ ਬਾਵਜੂਦ ਹਸਪਤਾਲ ਦੇ ਪ੍ਰਬੰਧਕਾਂ ਨੇ ਇੰਨੀ ਵੱਡੀ ਲਾਪ੍ਰਵਾਹੀ ਵਰਤੀ ਅਤੇ ਖਾਲੀ ਆਕਸੀਜਨ ਦੇ ਸਿਲੰਡਰ ਨਾਲ ਰਾਧਾ ਰਾਣੀ ਨੂੰ ਭੇਜ ਦਿੱਤਾ। ਐਂਬੂਲੈਂਸ ਦੇ ਕਰਮਚਾਰੀ ਨੇ ਟਾਰਚ ਮਾਰ ਕੇ ਰਾਧਾ ਰਾਣੀ ਦੀਆਂ ਅੱਖਾਂ ਵੀ ਚੈੱਕ ਕੀਤੀਆਂ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਹਸਪਤਾਲ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਿਸੇ ਨਾਲ ਵੀ ਗੱਲ ਨਹੀਂ ਹੋ ਸਕੀ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਿਮਸ ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਰਾਧਾ ਰਾਣੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: 'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ
ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਥਾਣਾ ਇੰਚਾਰਜ ਇੰਸ. ਰਸ਼ਮਿੰਦਰ ਸਿੰਘ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਅਤੇ ਉਥੋਂ ਬਰਾਮਦ ਹੋਇਆ ਆਕਸੀਜਨ ਦਾ ਖ਼ਾਲੀ ਸਿਲੰਡਰ ਵੀ ਜ਼ਬਤ ਕਰ ਲਿਆ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਸਪਤਾਲ ’ਤੇ ਲੱਗੇ ਦੋਸ਼ਾਂ ਬਾਰੇ ਜਦੋਂ ਪਿਮਸ ਦੇ ਅਮਿਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਤੋਂ ਬਾਅਦ ਜਲੰਧਰ 'ਤੇ ਮੰਡਰਾਇਆ ਇਕ ਹੋਰ ਖ਼ਤਰਾ, 'ਬਲੈਕ ਫੰਗਸ' ਨੇ ਦਿੱਤੀ ਦਸਤਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੱਡੀ ਖ਼ਬਰ : ਲੁਧਿਆਣਾ ’ਚ ਸਿਮਰਜੀਤ ਬੈਂਸ ਤੇ ਅਕਾਲੀਆਂ ਵਿਚਾਲੇ ਹਿੰਸਕ ਝੜਪ
NEXT STORY