ਤਪਾ ਮੰਡੀ (ਮੇਸ਼ੀ,ਹਰੀਸ਼): ਬੀਤੀ ਰਾਤ ਤਪਾ ਦੀ ਢਿੱਲਵਾਂ ਰੋਡ ਸਥਿਤ ਪਿਆਰਾ ਲਾਲ ਬਸਤੀ ਵਿਖੇ ਦੋ ਧਿਰਾਂ ਵਿਚ ਆਪਸੀ ਤਕਰਾਰ ਦੌਰਾਨ ਇੱਟਾਂ-ਰੋੜੇ ਚਲਾਉਣ ਮਗਰੋਂ ਪੁਲਸ ਟੀਮ ਨੇ ਪੁੱਜ ਕੇ ਮਾਹੌਲ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਨਾਨਕ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿਆਰਾ ਲਾਲ ਬਸਤੀ ਨੇ ਦੋਸ਼ ਲਾਉਦੇਂ ਕਿਹਾ ਕਿ ਉਹ ਇਕ ਫਨੈਸ ਕੰਪਨੀ 'ਚ ਕੰਮ ਕਰਦਾ ਹੈ ਅਤੇ ਬੀਤੀ ਰਾਤ ਜਦ ਉਹ ਮੋਟਰਸਾਈਕਲ 'ਤੇ ਵਾਪਸ ਆਪਣੇ ਘਰ ਪੁੱਜਿਆ ਤਾਂ ਰਾਤੀ ਇਸੇ ਬਸਤੀ ਦੇ ਇਕ ਦਰਜਨ ਨੌਜਵਾਨਾਂ ਸਮੇਤ ਅਣਪਛਾਤਿਆਂ ਨੇ ਉਸ ਨੂੰ ਅਤੇ ਉਹਦੇ ਭਾਣਜੇ ਨੂੰ ਢਿੱਲਵਾਂ ਫਾਟਕਾਂ 'ਤੇ ਘੇਰ ਲਿਆ ਪਰ ਉਥੋਂ ਚਲਾਕੀ ਨਾਲ ਆਪਣੇ ਘਰ ਪਹੁੰਚ ਗਏ। ਗੈਰ ਵਿਅਕਤੀ ਪਿੱਛਾ ਕਰਦੇ ਉਹਦੇ ਘਰ ਤੱਕ ਆ ਗਏ ਜਿਥੇ ਨਾਨਕ ਸਿੰਘ ਦੀ ਪਤਨੀ ਮਨਜੀਤ ਕੌਰ ਉਰਫ਼ ਰਾਜੂ ਨੇ ਵੀ ਗੰਭੀਰ ਦੋਸ਼ ਲਾਇਆ ਕਿ ਉਸਦੇ ਪਤੀ ਨਾਨਕ ਸਿੰਘ ਦੀ ਕੁੱਟਮਾਰ ਕਰਨ ਦੇ ਇਰਾਦੇ ਪੁੱਜੇ ਨੌਜਵਾਨਾਂ ਨੇ ਇੱਟਾਂ ਰੋੜੇ ਚਲਾ ਦਿੱਤੇ ਅਤੇ ਪਿਸਤੌਲ ਕੱਢਕੇ ਧਮਕੀਆਂ ਵੀ ਦਿੱਤੀਆਂ, ਮਨਜੀਤ ਕੌਰ ਨੇ ਨੌਜਵਾਨਾਂ ਵੱਲੋਂ ਉਸਦੇ ਕੱਪੜੇ ਪਾੜਨ ਸਬੰਧੀ ਦੱਸਿਆ ਕਿ ਮੇਰੇ ਪਤੀ ਨਾਨਕ ਸਿੰਘ ਦੀ ਰੰਜਿਸ਼ ਰੱਖ ਰਹੇ ਹਨ ਕਿਉਂ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਸਕੂਲ ਜਾਂਦੇ ਸਮੇਂ ਕੁਝ ਨੌਜਵਾਨ ਪਿੱਛਾ ਕਰਦੇ ਸਨ ਜਿਸ ਦਾ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ ਸੀ। ਇਸ ਦੀ ਸੂਚਨਾ ਰਾਤ ਸਮੇਂ ਪੁਲਸ ਨੂੰ ਦਿੱਤੀ ਗਈ ਸੀ।
ਜੇਕਰ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਸਿੰਘ, ਲਾਡੀ ਸਿੰਘ, ਪਰਮਜੀਤ ਸਿੰਘ, ਬੱਗਾ ਸਿੰਘ, ਵੀਰੂ ਸਿੰਘ, ਹਾਕਮ ਸਿੰਘ, ਬਿੱਟੂ ਸਿੰਘ ਜਗਤਾਰ ਸਿੰਘ, ਕਾਲੀ ਸਿੰਘ, ਅਜੈਬ ਸਿੰਘ, ਸੁਕਨਾ, ਛਿੰਦਰਪਾਲ ਕੌਰ, ਹਰਜੀਤ ਕੌਰ, ਵੀਰਪਾਲ ਕੌਰ, ਰਾਣੀ ਕੌਰ ਅਤੇ ਅਮਨਦੀਪ ਕੌਰ ਨੇ ਨਾਨਕ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਰਾਜੂ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਜੋ ਦੋਸ਼ ਲਾਏ ਜਾ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਕਿਉਂਕਿ ਉਨ੍ਹਾਂ ਖੁਦ ਜਾਣ-ਬੁੱਝ ਕੇ ਕੱਪੜੇ ਪਾੜ ਕੇ ਹਰ ਇਕ ਨੂੰ ਪੁਲਸ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ। ਸਰਕਾਰੀ ਗਲੀ 'ਚੋਂ ਕੋਈ ਵੀ ਲੰਘ ਸਕਦਾ ਹੈ ਪਰ ਲੰਘੀ ਰਾਤ ਨੂੰ ਉਹ ਆਪਣੇ ਘਰ ਆ ਰਹੇ ਸਨ ਤਾਂ ਇਨ੍ਹਾਂ ਨੇ ਬੇਵਜ੍ਹਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਹਰ ਵਿਚ ਜਾਣ-ਬੁੱਝ ਕੇ ਗਲੀ ਵਿਚ ਇੱਟਾਂ ਰੋੜੇ ਰੱਖ ਦਿੱਤੇ ਕਿ ਉਨ੍ਹਾਂ ਫਸਾਉਣ ਦੀ ਕੋਸ਼ਿਸ਼ ਕਰਨ ਲਈ ਕੱਪੜੇ ਵੀ ਪਾੜ ਲਏ। ਇਸ ਸਮੇਂ ਪੁਲਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਵੇਖਣਾ ਹੋਵੇਗਾ ਕਿ ਕੌਣ ਸੱਚ ਅਤੇ ਕੌਣ ਝੂਠ ਹੋ ਰਿਹਾ ਹੈ।
ਸਰਪੰਚ ਦਾ ਕਾਰਾ, ਤਿੰਨ ਬੱਚਿਆਂ ਦੀ ਮਾਂ ਪੰਚਣੀ ਨੂੰ ਲੈ ਕੇ ਹੋਇਆ ਫਰਾਰ
NEXT STORY