ਜਲੰਧਰ (ਸੁਨੀਲ ਮਹਾਜਨ) - ਜਲੰਧਰ ਦੇ ਪਿੰਡ ਕਾਨਪੁਰ ਤੋਂ ਇਕ ਪਿੱਲਬੁਲ ਕੁੱਤੇ ਵਲੋਂ ਗੁਆਂਢ 'ਚ ਰਹਿ ਰਹੀ ਔਰਤ ਨੂੰ ਬੁਰੀ ਤਰ੍ਹਾਂ ਨਾਲ ਵੱਢ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਔਰਤ ਮਾਇਆ ਦੇਵੀ ਆਪਣੇ ਘਰ ਦੇ ਨਾਲ ਦੇ ਖਾਲੀ ਪਲਾਟ 'ਚ ਡਿੱਗੀ ਹੋਈ ਚਾਦਰ ਲੈਣ ਗਈ ਸੀ, ਜਿਸ ਨੂੰ ਪਿੱਟਬੁਲ ਨੇ ਆਪਣਾ ਸ਼ਿਕਾਰ ਬਣਾ ਲਿਆ। ਕੁੱਤੇ ਨੇ ਔਰਤ 'ਤੇ ਹਮਲਾ ਕਰਦਿਆਂ ਉਸ ਨੂੰ ਬੁਰੀ ਤਰਾਂ ਨਾਲ ਵੱਢ ਕੇ ਜ਼ਖਮੀ ਕਰ ਦਿੱਤਾ। ਕੁੱਤੇ ਨੇ ਮਾਇਆ ਦੇਵੀ ਦੀਆਂ ਦੋਹਾਂ ਬਾਹਾਂ ਨੂੰ ਵੱਢਦੇ ਹੋਏ ਉਨ੍ਹਾਂ 'ਤੇ ਡੂੰਗੇ ਅਤੇ ਖੌਫਨਾਕ ਜ਼ਖਮ ਕਰ ਦਿੱਤੇ। ਜ਼ਖਮੀ ਹਾਲਤ 'ਚ ਮਾਇਆ ਵਲੋਂ ਰੌਲਾ ਪਾਉਣ 'ਤੇ ਸਾਰਾ ਮੁਹੱਲਾ ਇਕੱਠਾ ਹੋ ਗਿਆ ਅਤੇ ਕੁੱਤੇ ਦਾ ਮਾਲਕ ਵੀ ਆਪਣੇ ਘਰੋਂ ਬਾਹਰ ਭੱਜਿਆ ਆਇਆ, ਜਿਸ ਨੇ ਮਾਇਆ ਨੂੰ ਕੁੱਤੇ ਦੀ ਜੱਕੜ ਤੋਂ ਆਜ਼ਾਦ ਕਰਵਾਇਆ।
![PunjabKesari](https://static.jagbani.com/multimedia/10_41_274528028dog-ll.jpg)
ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਕਿਹਾ ਕਿ ਕੁੱਤੇ ਦੇ ਮਾਲਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਕਿਹਾ ਕਿ ਜ਼ਖਮੀ ਔਰਤ ਅਜੇ ਬਿਆਨ ਦੇਣ ਦੇ ਹਾਲਾਤ 'ਚ ਨਹੀਂ, ਜਿਸ ਦੇ ਠੀਕ ਹੋਣ ਮਗਰੋਂ ਬਿਆਨ ਲਏ ਜਾਣਗੇ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪਿੱਟਬੁਲ ਕੁੱਤਾ, ਆਪਣੇ ਖੂੰਖਾਰ ਦੰਦਾਂ, ਗੁੱਸੇ ਤੇ ਅਣਜਾਣ ਲੋਕਾਂ ਨੂੰ ਖਾਣ ਦੇ ਤੌਰ 'ਤੇ ਜਿਆਦਾ ਜਾਣਿਆ ਜਾਂਦਾ ਹੈ। ਲੋਕੀ ਤਾਂ ਇਸਨੂੰ ਸ਼ੌਂਕ ਨਾਲ ਪਾਲਦੇ ਹਨ। ਪਰ ਇਹ ਸ਼ੌਂਕ ਲੋਕਾਂ ਲਈ ਕਈ ਵਾਰ ਘਾਤਕ ਬਣ ਜਾਂਦਾ ਹੈ।
ਮਾਮੇ ਨੇ ਪਹਿਲਾਂ ਭਾਣਜੀ ਅਤੇ ਫਿਰ ਖੁਦ ਨੂੰ ਮਾਰੀ ਗੋਲੀ
NEXT STORY