ਫ਼ਰੀਦਕੋਟ (ਹਾਲੀ) - ਸੁਸਾਇਟੀ ਫਾਰ ਈਕੋਲੋਜੀਕਲ ਐਂਡ ਇਨਵਾਇਰਮੈਂਟਲ ਰਿਸੋਰਸਿਜ਼ (ਸੀਰ) ਕਲੱਬ ਦੇ ਮੈਂਬਰਾਂ ਨੇ ਅਰਾਈਆਂਵਾਲਾ ਰੋਡ 'ਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਮੁੜ ਵਸੇਬਾ ਕੇਂਦਰ 'ਚ ਪਿਛਲੇ ਸਾਲ ਮਾਰਚ ਮਹੀਨੇ ਵਿਚ ਲਾਏ ਬੂਟਿਆਂ ਦੀ ਸਾਂਭ-ਸੰਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਅਰੋੜਾ ਅਤੇ ਪ੍ਰਦੀਪ ਚਮਕ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਵੱਖ-ਵੱਖ ਕਿਸਮਾਂ ਦੇ ਲਗਭਗ 95 ਬੂਟੇ ਲਾਏ ਸਨ, ਜਿਸ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਬੂਟਿਆਂ ਦੇ ਆਸ-ਪਾਸ ਕਾਫੀ ਘਾਹ-ਫੂਸ ਉੱਗ ਆਇਆ ਸੀ। ਸੀਰ ਕਲੱਬ ਦੇ ਮੈਂਬਰਾਂ ਨੇ ਕਹੀ, ਕੁਹਾੜੀ, ਆਰੀ ਆਦਿ ਨਾਲ ਬੂਟਿਆਂ ਦੀ ਸਾਂਭ-ਸੰਭਾਲ ਕੀਤੀ ਅਤੇ ਬੂਟਿਆਂ ਨੂੰ ਪਾਣੀ ਦਿੱਤਾ। ਪੁਨਰ ਵਸੇਬਾ ਕੇਂਦਰ ਦੀ ਨਵੀਂ ਤਿਆਰ ਹੋਈ ਇਮਾਰਤ ਦੀ ਖਾਲੀ ਜਗ੍ਹਾ 'ਤੇ ਸੀਰ ਵੱਲੋਂ ਨਿੰਮ, ਬਕੈਣ, ਫਾਇਕਸ, ਗੁਲਮੋਹਰ ਆਦਿ ਦੇ ਬੂਟੇ ਲਾਏ ਗਏ।
ਇਸ ਸਮੇਂ ਪੁਨਰਵਾਸ ਕੇਂਦਰ ਦੇ ਮੁਖੀ ਡਾ. ਦਰਸ਼ਨ ਕੁਮਾਰ ਨੇ ਸੀਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਸੀਰ ਦੇ ਮੀਤ ਪ੍ਰਧਾਨ ਕੇ. ਕੇ. ਕਟਾਰੀਆ ਨੇ ਭਰੋਸਾ ਦਿੱਤਾ ਕਿ ਸਮੂਹ ਮੈਂਬਰ ਕਿਸੇ ਵੀ ਬੂਟੇ ਨੂੰ ਖਤਮ ਨਹੀਂ ਹੋਣ ਦੇਵੇਗੀ। ਇਸ ਦੌਰਾਨ ਸੰਦੀਪ ਅਰੋੜਾ, ਵਿਕਾਸ ਅਰੋੜਾ, ਕਿੱਕੀ ਵਿਰਦੀ, ਸਤੀਸ਼ ਵਧਵਾ ਦੀਪਕ ਕੁਮਾਰ, ਗੁਲਾਬ ਸਿੰਘ ਸੀਰ ਮੈਂਬਰ ਆਦਿ ਮੌਜੂਦ ਸਨ।
ਚਾਹ ਦੀ ਦੁਕਾਨ ਦੀ ਆੜ 'ਚ ਕੈਂਟ ਵਿਖੇ ਚੱਲ ਰਿਹਾ ਨਾਜਾਇਜ਼ ਸ਼ਰਾਬ ਦਾ ਧੰਦਾ
NEXT STORY