ਬਠਿੰਡਾ— ਪੰਜਾਬ ਵਿਚ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਮੁੱਦਾ ਗੰਭੀਰ ਹੁੰਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਲਈ ਇਹ ਮੁੱਦਾ ਆਪਣੀ ਸਾਖ ਬਚਾਉਣ ਦਾ ਮਾਮਲਾ ਬਣ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਕਿਸਾਨਾਂ ਦੇ ਕਰਜ਼ ਮੁਆਫੀ ਲਈ ਕੇਂਦਰ ਦਾ ਰੁਖ ਕੀਤਾ ਹੈ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਮੋਦੀ ਪੰਜਾਬ ਨੂੰ ਕਿਸਾਨਾਂ ਦੇ ਕਰਜ਼ ਮੁਆਫੀ ਲਈ ਪੈਸਾ ਨਹੀਂ ਦੇਣਗੇ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵੱਲੋਂ ਮੰਗੇ ਗਏ ਵਾਧੂ ਕਰਜ਼ੇ ਨੂੰ ਪ੍ਰਵਾਨਗੀ ਦੇ ਕੇ ਉਹ ਦੂਜੇ ਸੂਬਿਆਂ ਨੂੰ ਨਾਰਾਜ਼ ਨਹੀਂ ਕਰ ਸਕਦੇ। ਇੱਥੇ ਦੱਸ ਦੇਈਏ ਕਿ ਕਿਸਾਨਾਂ ਦੇ ਕਰਜ਼ ਮੁਆਫੀ ਲਈ ਸੂਬਾ ਸਰਕਾਰ ਨੇ ਕੇਂਦਰ ਤੋਂ ਕਰਜ਼ਾ ਮੰਗਿਆ ਸੀ।
ਬਠਿੰਡਾ ਪੁੱਜੀ ਬੀਬੀ ਬਾਦਲ ਨੇ ਡਾਕਘਰ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਵੀ ਕੀਤਾ ਹੈ। ਇਸ ਦੌਰਾਨ ਆਪ ਦੀ ਵਿਧਾਇਕ ਰੁਪਿੰਦਰ ਬੀਬੀ ਵੀ ਉਨ੍ਹਾਂ ਦੇ ਨਾਲ ਸਨ।
'ਆਪ' ਤੇ ਭਾਜਪਾ ਨੂੰ ਲੱਗਾ ਨਾਭਾ 'ਚ ਤਗੜਾ ਝਟਕਾ, 4 ਕੌਂਸਲਰਾਂ ਨੇ ਛੱਡੀ ਪਾਰਟੀ
NEXT STORY