ਗਿੱਦੜਬਾਹਾ (ਕਟਾਰੀਆ) : ਗਿੱਦੜਬਾਹਾ ਪੁਲਸ ਵਲੋਂ ਦੋ ਨਕਲੀ ਪੁਲਸ ਵਾਲਿਆਂ ਕੁਲਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਘੁਮਿਆਰਾ ਅਤੇ ਕੁਲਵਿੰਦਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ (ਕੋਠੇ ਹਿੰਮਤ ਪੁਰਾ) ਕੋਟਭਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਜਾਣਕਾਰੀ ਐੱਸ.ਐੱਚ.ਓ.ਦੀਪਿਕਾ ਰਾਣੀ ਕੰਬੋਜ ਵਲੋਂ ਥਾਣਾ ਗਿੱਦੜਬਾਹਾ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ ਗਈ।
ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਕੋਲ ਪੁਲਸ ਦੇ ਨਾਂ ’ਤੇ ਪੈਸੇ ਲੈਣ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਟ੍ਰੇਸ ਕਰਦਿਆਂ ਪੁਲਸ ਵਲੋਂ ਦੋ ਨਕਲੀ ਪੁਲਸ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਭੋਲੇ ਭਾਲੇ ਲੋਕਾਂ ਤੋਂ ਡਰਾ ਧਮਕਾ ਕੇ ਪੈਸੇ ਵਸੂਲ ਕਰਦੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਹੁਣ ਤੱਕ ਇਹ ਸੱਤ ਲੋਕਾਂ ਨਾਲ ਠੱਗੀ ਮਾਰ ਕੇ ਪੈਸੇ ਵਸੂਲਣਾ ਕਬੂਲ ਕਰ ਚੁੱਕੇ ਹਨ। ਫੜੇ ਗਏ ਦੋਵਾਂ ਵਿਚੋਂ ਇਕ 'ਤੇ ਐੱਨ.ਡੀ. ਪੀ. ਐੱਸ. ਐਕਟ ਦਾ ਮਾਮਲਾ ਪਹਿਲਾਂ ਵੀ ਦਰਜ ਹੈ ਅਤੇ ਦੋਵਾਂ ਨੂੰ ਫੜ ਕੇ ਹੁਣ ਪੁਲਸ ਵਲੋਂ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।
CM ਮਾਨ ਨੇ ਸੰਗਰੂਰ ਵਾਸੀਆਂ ਨੂੰ ਦਿੱਤੇ ਖ਼ਾਸ ਤੋਹਫ਼ੇ
NEXT STORY