ਖੰਨਾ\ਬੀਜਾ (ਬਿਪਨ) : ਪੁਲਸ ਕਪਤਾਨ ਖੰਨਾ ਧਰੁਵ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਅਤੇ ਪੁਲਸ-ਪਬਲਿਕ ਦੀ ਨੇੜਤਾ ਨੂੰ ਵਧਾਉਣ ਲਈ ਜਿੱਥੇ ਖੰਨਾ ਪੁਲਸ ਵੱਲੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਪਬਲਿਕ ਵੱਲੋਂ ਆਪਣੇ ਸੁਝਾਅ ਦਿੱਤੇ ਜਾ ਰਹੇ ਹਨ, ਉਥੇ ਹੀ ਗੁਪਤ ਸੂਚਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਲਈ ਇਕ ਹੋਰ ਉਪਰਾਲਾ ਕਰਦੇ ਹੋਏ ਪੁਲਸ ਨੇ ਹੈਲਪ ਲਾਈਨ 24 ਘੰਟੇ ਲਈ ਸ਼ੁਰੂ ਕੀਤੀ ਗਈ ਹੈ। ਇਸ ਹੈਲਪ ਲਾਈਨ ਲਈ ਮੋਬਾਇਲ ਫੋਨ ਨੰਬਰ 95929-13600 ਜਾਰੀ ਕੀਤਾ ਗਿਆ ਹੈ। ਇਹ ਹੈਲਪ ਲਾਈਨ ਨੰਬਰ ਜ਼ਿਲਾ ਕੰਟਰੋਲ ਰੂਮ ਖੰਨਾ 'ਚ ਸਥਾਪਿਤ ਕੀਤਾ ਗਿਆ ਹੈ।
ਇਸ ਹੈਲਪ ਲਾਈਨ 'ਤੇ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਪੁਲਸ ਕੋਲ ਨਸ਼ਿਆਂ ਸਬੰਧੀ ਸੂਚਨਾ ਦੇ ਸਕਦਾ ਹੈ। ਜੇਕਰ ਕੋਈ ਨਸ਼ਾ ਛੁਡਣਾ ਜਾਂ ਛਡਵਾਉਣਾ ਚਾਹੁੰਦਾ ਹੈ ਤਾਂ ਉਹ ਵੀ ਇਸ ਹੈਲਪ ਲਾਈਨ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਨਸ਼ੇ ਸੰਬੰਧੀ ਕੋਈ ਵੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਬਿਲਕੁੱਲ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜੇ ਕੋਈ ਸਮਾਜ ਸੇਵੀ ਸੰਸਥਾ/ਐਨ.ਜੀ.ਓ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਜਾਂ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ ਅੱਗੇ ਆਉਣਾ ਚਾਹੁੰਦੀ ਹੋਵੇ ਤਾਂ ਇਸ ਹੈਲਪ ਲਾਈਨ ਨੰਬਰ ਪਰ ਸੰਪਰਕ ਕਰ ਸਕਦੀ ਹੈ।
ਘਰੋਂ ਲਾਪਤਾ ਔਰਤ ਦੀ ਲਾਸ਼ ਬਰਾਮਦ
NEXT STORY