ਪਟਿਆਲਾ (ਬਖਸ਼ੀ)— ਨਾਭਾ ਜੇਲ ਤੋਂ ਕੈਦੀਆਂ ਨਾਲ ਭਰੀ ਹੋਈ ਇਕ ਜੀਪ ਜੋ ਕਿ ਪਟਿਆਲਾ ਅਦਾਲਤ 'ਚ ਪੇਸ਼ੀ ਲਈ ਜਾ ਰਹੀ ਸੀ। ਰੈੱਡ ਲਾਈਟ ਦੀ ਉਲੰਘਣਾ ਕਰਦੇ ਹੋਏ ਕੈਦੀਆਂ ਨਾਲ ਭਰੀ ਇਸ ਜੀਪ ਨੇ ਦੂਖ-ਨਿਵਾਰਨ ਸਾਹਿਬ ਚੌਕ ਵਿਖੇ ਗਰੀਨ ਟਰੈਫ਼ਿਕ ਲਾਈਟ ਤੋਂ ਲੰਘ ਰਹੀ ਇਕ ਕਾਰ ਨੂੰ ਠੋਕ ਦਿੱਤਾ, ਜਿਸ ਨਾਲ ਕਾਰ ਦਾ ਨੁਕਸਾਨ ਹੋ ਗਿਆ। ਕਾਰ ਚਾਲਕ ਵਲੋਂ ਉੱਥੇ ਹੰਗਾਮਾ ਕੀਤਾ ਗਿਆ ਪਰ ਪੁਲਸ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਦੀ ਨਜ਼ਰ ਆਈ। ਪੁਲਿਸ ਨੇ ਜਦੋਂ ਵਿਰੋਧ ਵਧਦਾ ਵੇਖਿਆ ਤਾਂ ਉਨ੍ਹਾਂ ਕਾਰ ਠੀਕ ਕਰਵਾਉਣ ਦਾ ਭਰੋਸਾ ਦਿਵਾਇਆ ਤੇ ਮੁਲਾਜ਼ਮ ਆਪ ਕਾਰ ਨੂੰ ਠੀਕ ਕਰਵਾਉਣ ਲਈ ਲੈ ਗਏ। ਉੱਥੇ, ਕਾਰ ਸਵਾਰ ਨੇ ਇਹ ਦੋਸ਼ ਲਗਾਏ ਕਿ ਪੁਲਸ ਆਪ ਤਾਂ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤੇ ਆਮ ਲੋਕਾਂ ਨੂੰ ਹੀ ਦਬਾਉਂਦੀ ਨਜ਼ਰ ਆਉਂਦੀ ਹੈ, ਉੱਥੇ ਹੀ ਇਨ੍ਹਾਂ ਕੈਦੀਆਂ ਨੂੰ ਪੇਸ਼ੀ ਲਈ ਦੂਜੀ ਪੁਲਸ ਦੀ ਗੱਡੀ 'ਚ ਅਦਾਲਤ ਭੇਜਿਆ ਗਿਆ।
ਬੱਚੇ ਦੇ ਅਗਵਾ ਹੋਣ ਦੀ ਵੀਡੀਓ ਵਾਇਰਲ 'ਤੇ ਪੁਲਸ ਨੇ ਕੀਤਾ ਖੁਲਾਸਾ
NEXT STORY