ਪਟਿਆਲਾ (ਬਲਜਿੰਦਰ) : ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ: ਰਾਹੁਲ ਕੋਸ਼ਲ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ 35 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇੰਚਾਰਜ ਇੰਸ: ਰਾਹੁਲ ਕੌਸ਼ਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਹਰਬੰਸ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਡੇਰਾ ਸੰਗਤਪੁਰਾ ਬੱਸ ਅੱਡਾ ਬਾਜੀਗਰ ਬਸਤੀ ਬੁਰੜ ਥਾਣਾ ਪਾਤੜਾਂ, ਵੀਰਾ ਰਾਮ ਪੁੱਤਰ ਅਮਰੂ ਰਾਮ ਵਾਸੀ ਖਾਨੇਵਾਲ ਥਾਣਾ ਪਾਤੜਾਂ ਸ਼ਾਮਲ ਹਨ। ਇੰਸ: ਰਾਹੁਲ ਕੌਸ਼ਲ ਨੇ ਦੱਸਿਆ ਕਿ ਏ.ਐਸ.ਆਈ. ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਹਰਦਾਸਪੁਰ ਵਿਖੇ ਮੌਜੂਦ ਸਨ, ਜਿਥੇ ਉਕਤ ਵਿਅਕਤੀ ਹਰਬੰਸ ਸਿੰਘ ਟਰੱਕ ਵਿਚ ਬੈਠਾ ਕੁਝ ਖਾ ਰਿਹਾ ਸੀ ਅਤੇ ਜਦੋਂ ਉਕਤ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਟਰੱਕ ਵਿਚੋਂ 2 ਥੈਲਿਆਂ ਵਿਚੋਂ 17 ਕਿਲੋ ਅਤੇ 18 ਕਿਲੋ ਭੁੱਕੀ ਕੁਲ 35 ਕਿਲੋ ਭੁੱਕੀ ਬਰਾਮਦ ਕੀਤੀ ਗਈ।
ਦੋਵਾਂ ਖ਼ਿਲਾਫ਼ ਐਨ.ਡੀ.ਪੀ.ਐਸ.ਐਕਟ ਦੇ ਤਹਿਤ ਥਾਣਾ ਅਨਾਜ ਮੰਡੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇੰਸ: ਰਾਹੁਲ ਕੌਸ਼ਲ ਨੇ ਕਿਹਾ ਕਿ ਐਸ.ਐਸ.ਪੀ. ਵੱਲੌਂ ਸ਼ਾਫ ਤੌਰ ’ਤੇ ਨਿਰਦੇਸ਼ ਹਨ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਨਾ ਬਖਸ਼ਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸੀ.ਆਈ.ਏ. ਸਟਾਫ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਵੀ ਸੀ.ਆਈ.ਏ. ਸਟਾਫ ਨੇ ਭੁੱਕੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ।
ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ ਕਤਲ
NEXT STORY