ਜਲਾਲਾਬਾਦ (ਨਿਖੰਜ, ਬੰਟੀ) : ਜ਼ਿਲਾ ਫਾਜ਼ਿਲਕਾ ਦੇ ਪੁਲਸ ਕਪਤਾਨ ਵੱਲੋਂ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਥਾਣਾ ਸਦਰ ਦੀ ਪੁਲਸ ਨੇ ਡੀ.ਐਸ.ਪੀ ਜਲਾਲਾਬਾਦ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਲਮੋਚੜ ਕਲਾਂ ਵਿਖੇ 3 ਚਾਲੂ ਭੱਠੀਆਂ ਦਾ ਸਮਾਨ ਅਤੇ 11 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 50-60 ਲੀਟਰ ਦੇ ਕਰੀਬ ਲਾਹਨ ਬਰਾਮਦ ਕਰਕੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਕੀਤੀ ਗਏ ਛਾਪੇਮਾਰੀ ਦੌਰਾਨ 2 ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਏ। ਥਾਣਾ ਸਦਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਐਸ.ਪੀ ਜਲਾਲਾਬਾਦ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਥਾਣਾ ਮੁਖੀ ਜੇ.ਜੇ ਅਟਵਾਲ ਦੀ ਅਗਵਾਈ ਹੇਠ ਥਾਣਾ ਸਦਰ ਦੀ ਪੁਲਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਦੇ ਕੁਝ ਵਿਅਕਤੀ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਕੰਮ ਕਰਦੇ ਹਨ ਅਤੇ ਹੁਣ ਛਾਪੇਮਾਰੀ ਕਰਕੇ ਉਨ੍ਹਾਂ ਦੇ ਪਾਸੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ।
ਪੁਲਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਪਿੰਡ ਲਮੋਚੜ ਕਲਾਂ ਵਿਖੇ ਛਾਪੇਮਾਰੀ ਦੌਰਾਨ ਵਿਅਕਤੀ ਬੱਬੂ ਸਿੰਘ ਅਤੇ ਬਲਦੇਵ ਸਿੰਘ ਵਾਸੀ ਲਮੋਚੜ ਕਲਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਬਲਵੀਰ ਸਿੰਘ ਅਤੇ ਅਮਰੀਕ ਸਿੰਘ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ 'ਚ ਕਾਮਯਾਬ ਹੋ ਗਏ।
ਜੀਜੇ-ਸਾਲੇ ਦਾ ਝਗੜਾ ਰੋਕਣਾ ਪਿਓ ਨੂੰ ਪਿਆ ਮਹਿੰਗਾ, ਧੁੱਕੇ-ਮੁੱਕੀ 'ਚ ਹੋਇਆ ਉਹ ਜੋ ਸੋਚਿਆ ਨਾ ਸੀ
NEXT STORY