ਲੁਧਿਆਣਾ(ਤਰੁਣ)-ਮੋਬਾਇਲ 'ਤੇ ਚੋਰੀ-ਛਿਪੇ ਲੜਕੀ ਦੀ ਫੋਟੋ ਖਿੱਚ ਰਹੇ ਇਕ ਮੁਲਾਜ਼ਮ ਦੀ ਹਰਕਤ ਨੂੰ ਭਰਾ ਨੇ ਦੇਖ ਲਿਆ, ਜਿਸ ਤੋਂ ਬਾਅਦ ਦਰੇਸੀ ਇਲਾਕੇ ਕੋਲ ਮਾਰਕੀਟ ਵਿਚ ਬਵਾਲ ਖੜ੍ਹਾ ਹੋ ਗਿਆ। ਪਤਾ ਲਗਦੇ ਹੀ ਲੋਕਾਂ ਨੇ ਮੁਲਾਜ਼ਮ ਨੂੰ ਕਾਬੂ ਕਰ ਲਿਆ ਅਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਮੁਲਾਜ਼ਮ ਨੂੰ ਨਾਲ ਥਾਣੇ ਲੈ ਗਈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਇਕ ਲੜਕੀ ਰਾਮ ਚੈਰੀਟੇਬਲ ਹਸਪਤਾਲ ਦੇ ਬਾਹਰ ਮੈਡੀਕਲ ਸਟੋਰ ਤੋਂ ਦਵਾਈਆਂ ਲੈ ਰਹੀ ਸੀ, ਜਿੱਥੇ ਬਿਜਲੀ ਬੋਰਡ ਦਾ ਇਕ ਪੁਲਸ ਮੁਲਾਜ਼ਮ ਵੀ ਖੜ੍ਹਾ ਸੀ। ਮੁਲਾਜ਼ਮ ਚੋਰੀ-ਛਿਪੇ ਮੋਬਾਇਲ ਰਾਹੀਂ ਲੜਕੀ ਦੀ ਫੋਟੋ ਖਿੱਚ ਰਿਹਾ ਸੀ। ਇਸ ਹਰਕਤ ਨੂੰ ਲੜਕੀ ਦੇ ਭਰਾ ਨੇ ਦੇਖ ਲਿਆ ਅਤੇ ਦੇਖਦੇ ਹੀ ਦੇਖਦੇ ਹੰਗਾਮਾ ਖੜ੍ਹਾ ਹੋ ਗਿਆ। ਲੋਕਾਂ ਨੇ ਮੁਲਾਜ਼ਮ ਨੂੰ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਨੇ ਮੁਲਾਜ਼ਮ ਤੋਂ ਮੋਬਾਇਲ ਲੈ ਲਿਆ, ਜਿਸ ਵਿਚ ਲੜਕੀ ਦੀਆਂ ਫੋਟੋਆਂ ਸਨ ਪਰ ਮੁਲਾਜ਼ਮ ਨੇ ਮੋਬਾਇਲ ਦਾ ਪਾਸਵਰਡ ਨਹੀਂ ਦੱਸਿਆ। ਥਾਣਾ ਦੇਰਸੀ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਮੁਲਾਜ਼ਮ ਨੂੰ ਥਾਣੇ ਲੈ ਆਈ। ਥਾਣਾ ਮੁਖੀ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਫੋਟੋ ਖਿੱਚਣ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋਇਆ ਸੀ। ਜਿਸ ਮੁਲਾਜ਼ਮ ਨੂੰ ਥਾਣੇ ਲਿਆਂਦਾ ਗਿਆ ਹੈ, ਉਸ ਦੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।
ਵੀਡੀਓ ਹੋਈ ਵਾਇਰਲ
ਫੋਟੋ ਖਿੱਚ ਰਹੇ ਮੁਲਾਜ਼ਮ ਨੂੰ ਜਦੋਂ ਲੋਕਾਂ ਨੇ ਕਾਬੂ ਕੀਤਾ ਤਾਂ ਭੀੜ ਵਿਚੋਂ ਕਿਸੇ ਨੇ ਇਸ ਪੂਰੇ ਘਟਨਾਚੱਕਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਲੜਕੀ ਦਾ ਭਰਾ ਪੁਲਸ ਮੁਲਾਜ਼ਮ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਮੁਲਾਜ਼ਮ ਤੋਂ ਮੋਬਾਇਲ ਲੈਣ ਦਾ ਯਤਨ ਹੋ ਰਿਹਾ ਹੈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਹਰਕਤ ਉਜਾਗਰ ਹੋਣ ਦੇ ਡਰੋਂ ਮੁਲਾਜ਼ਮ ਨੇ ਮੋਬਾਇਲ ਦੱਬ ਕੇ ਰੱਖਿਆ ਹੈ, ਜਿਸ ਤੋਂ ਬਾਅਦ ਦੋ ਵਿਅਕਤੀਆਂ ਨੇ ਜ਼ੋਰ ਅਜ਼ਮਾਇਸ਼ ਕੀਤੀ ਅਤੇ ਮੋਬਾਇਲ ਖੋਹਣ ਵਿਚ ਸਫਲ ਹੋਏ। ਇਸ ਪੂਰੇ ਘਟਨਾਚੱਕਰ ਵਿਚ ਪੁਲਸ ਦਾ ਰੁੱਖ ਸਪੱਸ਼ਟ ਦਿਖਾਈ ਦਿੱਤਾ ਅਤੇ ਉਹ ਕੇਸ ਨੂੰ ਦਬਾਉਂਦੀ ਦਿਖਾਈ ਦਿੱਤੀ।
ਫਿਰੋਜ਼ਪੁਰ ਤੋਂ ਆ ਰਹੀ ਟਰੇਨ ਦੀ ਲਪੇਟ 'ਚ ਆ ਕੇ ਨੌਜਵਾਨ ਗੰਭੀਰ ਜ਼ਖ਼ਮੀ
NEXT STORY