ਜਲੰਧਰ, (ਗੁਲਸ਼ਨ)— ਸ਼ੁੱਕਰਵਾਰ ਦੇਰ ਸ਼ਾਮ ਡੀ. ਏ. ਵੀ. ਕਾਲਜ ਹਾਲਟ ਦੇ ਨੇੜੇ ਫਿਰੋਜ਼ਪੁਰ ਤੋਂ ਜਲੰਧਰ ਆ ਰਹੀ ਪੈਸੰਜਰ ਟਰੇਨ ਦੀ ਲਪੇਟ ਵਿਚ ਆ ਕੇ ਕਰੀਬ 25 ਸਾਲਾ ਇਕ ਨੌਜਵਾਨ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ ਹੈ। ਟਰੇਨ ਦੇ ਗਾਰਡ ਸੰਨੀ ਕੁਮਾਰ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਟਰੇਨ ਵਿਚ ਪਾ ਕੇ ਸਿਟੀ ਸਟੇਸ਼ਨ ਪਹੁੰਚਾਇਆ। ਜੀ. ਆਰ. ਪੀ. ਦੇ ਏ. ਐੱਸ. ਆਈ. ਨਾਜਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਿਰ 'ਤੇ ਸੱਟ ਲੱਗਣ ਅਤੇ ਖੂਨ ਵੱਗਣ ਕਾਰਨ ਉਹ ਕੁਝ ਬੋਲ ਨਹੀਂ ਰਿਹਾ ਸੀ। ਉਨ੍ਹਾਂਦੱਸਿਆ ਕਿ ਫਿਲਹਾਲ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।
ਦਿਨ-ਦਿਹਾੜੇ ਪਿੰਡ ਕਾਲਰਾ 'ਚ ਚੋਰੀ, ਲੱਖਾਂ ਦਾ ਨੁਕਸਾਨ
NEXT STORY