ਮੱਲਾਂਵਾਲਾ(ਜਸਪਾਲ)-ਬੀਤੇ ਕੱਲ ਜਨਰਲ ਕੈਟਾਗਰੀ ਵੱਲੋਂ ਭਾਰਤ ਬੰਦ ਦੇ ਸੱਦੇ ਕਾਰਨ ਮੱਲਾਂਵਾਲਾ ਸ਼ਹਿਰ ਅੱਜ ਮੁਕੰਮਲ ਤੌਰ 'ਤੇ ਬੰਦ ਰਿਹਾ, ਜਿਸ ਦੌਰਾਨ ਜਨਰਲ ਤੇ ਦਲਿਤ ਭਾਈਚਾਰੇ ਵਿਚਕਾਰ ਕਾਫੀ ਤੂੰ-ਤੂੰ ਮੈਂ-ਮੈਂ ਹੋਈ ਸੀ ਪਰ ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ ਸੀ। ਇਸ ਕਾਰਨ ਦਲਿਤ ਭਾਈਚਾਰੇ ਨੇ ਅੱਜ ਮੁੜ ਮੱਲਾਂਵਾਲਾ ਬੰਦ ਕਰਵਾਉਣ ਦਾ ਸੱਦਾ ਦੇ ਦਿੱਤਾ ਸੀ, ਜਿਸ 'ਤੇ ਤੁਰੰਤ ਪੁਲਸ ਵਿਭਾਗ ਹਰਕਤ 'ਚ ਆ ਗਿਆ । ਥਾਣਾ ਮੁਖੀ ਜਤਿੰਦਰ ਸਿੰਘ ਵੱਲੋਂ ਸਾਰਾ ਮਾਮਲਾ ਸੀਨੀਅਰ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ 'ਤੇ ਆਈ. ਜੀ. ਗੁਰਿੰਦਰ ਸਿੰਘ ਢਿੱਲੋਂ, ਐੱਸ. ਐੱਸ. ਪੀ. ਪ੍ਰੀਤਮ ਸਿੰਘ ਤੇ ਡੀ. ਐੱਸ. ਪੀ. ਜਸਪਾਲ ਸਿੰਘ ਥਾਣਾ ਮੱਲਾਂਵਾਲਾ ਪਹੁੰਚੇ ਸਨ, ਜਿਥੇ ਉਨ੍ਹਾਂ ਦਲਿਤ ਭਾਈਚਾਰੇ ਤੇ ਜਨਰਲ ਭਾਈਚਾਰੇ ਵਿਚਲਾ ਵਿਵਾਦ ਸੁਲਝਾ ਦਿੱਤਾ ਤੇ ਦਲਿਤ ਭਾਈਚਾਰੇ ਨੇ ਅੱਜ ਮੱਲਾਂਵਾਲਾ ਬੰਦ ਕਰਵਾਉਣ ਦਾ ਸੱਦਾ ਵਾਪਸ ਲੈ ਲਿਆ ਸੀ ਪਰ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੱਲਾਂਵਾਲਾ 'ਚ 60-70 ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ। ਆਈ. ਜੀ. ਸਾਹਿਬ ਦੇ ਹੁਕਮਾਂ 'ਤੇ ਪੁਲਸ ਵੱਲੋਂ ਅੱਜ ਥਾਣਾ ਮੁਖੀ ਜਤਿੰਦਰ ਦੀ ਅਗਵਾਈ 'ਚ ਸ਼ਹਿਰ 'ਚ ਫਲੈਗ ਮਾਰਚ ਕੀਤਾ ਗਿਆ ਤੇ ਪੁਲਸ ਸਾਰਾ ਦਿਨ ਗਸ਼ਤ ਕਰਦੀ ਰਹੀ। ਇਥੇ ਦੁਕਾਨਾਂ ਸਾਰਾ ਦਿਨ ਖੁੱਲ੍ਹੀਆਂ ਰਹੀਆਂ, ਜਦਕਿ ਪੂਰੀ ਤਰ੍ਹਾਂ ਦਲਿਤ ਭਾਈਚਾਰੇ ਦੀ ਕੋਈ ਵੀ ਸਰਗਰਮੀ ਨਜ਼ਰ ਨਹੀਂ ਆਈ ਤੇ ਮੱਲਾਂਵਾਲਾ ਦਾ ਮਾਹੌਲ ਪੂਰੀ ਤਰ੍ਹਾਂ ਸ਼ਾਤੀ ਪੂਰਨ ਰਿਹਾ।
ਦੁਕਾਨਦਾਰ 'ਤੇ ਹਮਲਾ ਕਰਨ ਵਾਲੇ ਨਾਮਜ਼ਦ
NEXT STORY