ਗੁਰਦਾਸਪੁਰ, (ਵਿਨੋਦ): ਫੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨ ਨੂੰ ਪਹਿਲਾਂ ਫੌਜੀ ਜਵਾਨਾਂ ਅਤੇ ਬਾਅਦ ਵਿਚ ਪੁਲਸ ਕਰਮਚਾਰੀਆਂ ਨੇ ਏਨਾ ਕੁਟਾਪਾ ਚਾੜ੍ਹਿਆ ਕਿ ਉਸਨੂੰ ਹਸਪਤਾਲ ਵਿਚ ਦਾਖਲ ਹੋਣਾ ਪਿਆ।
ਜ਼ਖ਼ਮੀ ਕਿਰਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਅਟਾਰੀ ਨੇ ਦੱਸਿਆ ਕਿ ਅੱਜ ਤਿੱਬੜੀ ਛਾਉਣੀ ਵਿਚ ਉਨ੍ਹਾਂ ਦੇ ਇਲਾਕੇ ਦੇ ਨੌਜਵਾਨਾਂ ਦੀ ਭਰਤੀ ਸੀ ਅਤੇ ਉਹ ਵੀ ਭਰਤੀ ਹੋਣ ਲਈ ਆਇਆ ਸੀ। ਦੌੜ ਖਤਮ ਹੋਣ ਉਪਰੰਤ ਫੌਜੀ ਇਹ ਕਹਿੰਦੇ ਹੋਏ ਉਸ ਨਾਲ ਉਲਝ ਗਏ ਕਿ ਉਹ ਗਲਤ ਢੰਗ ਨਾਲ ਦੌੜ 'ਚ ਸ਼ਾਮਲ ਹੋਇਆ ਹੈ। ਉਸ ਵਲੋਂ ਉਕਤ ਦੋਸ਼ਾਂ ਨੂੰ ਗਲਤ ਠਹਿਰਾਉਣ 'ਤੇ ਉਨ੍ਹਾਂ ਨੇ ਉਸਨੂੰ ਕੁੱਟ ਸੁੱਟਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਓਥੇ ਪੁਲਸ ਮੁਲਾਜ਼ਮਾਂ ਨੇ ਵੀ ਉਸ ਨਾਲ ਕੁੱਟਮਾਰ ਕੀਤੀ। ਜ਼ਖ਼ਮੀ ਹਾਲਤ ਵਿਚ ਉਸਨੂੰ ਸਾਥੀਆਂ ਨੇ ਹਸਪਤਾਲ ਵਿਚ ਦਾਖਲ ਕਰਵਾਇਆ।
ਦੂਜੇ ਪਾਸੇ ਸਬੰਧਤ ਪੁਲਸ ਸਟੇਸ਼ਨ ਦੇ ਇੰਚਾਰਜ ਨੇ ਉਕਤ ਨੌਜਵਾਨ ਵਲੋਂ ਲਗਾਏ ਗਏ ਦੋਸ਼ਾਂ ਨੂੰ ਗਲਤ ਦੱਸਿਆ ਹੈ।
ਢਹਿ-ਢੇਰੀ ਹੋਣਗੇ ਪਠਾਨਕੋਟ ਏਅਰਬੇਸ ਕੈਂਪਸ ਨਾਲ ਲੱਗਦੇ ਘਰ
NEXT STORY