ਜਲਾਲਾਬਾਦ, (ਆਦਰਸ਼,ਜਤਿੰਦਰ) : ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸ਼ਰਾਬ ਤਸਕਰੀ ਨੂੰ ਲੈ ਕੇ ਬਦਨਾਮ ਪਿੰਡਾਂ ’ਚ ਸਮੇਂ ਸਮੇਂ ’ਤੇ ਐਕਸਾਈਜ਼ ਵਿਭਾਗ ਤੇ ਪੁਲਸ ਪ੍ਰਸਾਸ਼ਨ ਵੱਲੋਂ ਛਾਪੇਮਾਰੀ ਕਰਕੇ ਹਾਜ਼ਾਰ ਨੂੰ ਲੀਟਰ ਲਾਹਣ ਬਰਾਮਦ ਕਰਨ ਤੋਂ ਬਾਅਦ ਕਈ ਲੋਕਾਂ ਦੇ ਵਿਰੁੱਧ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ। ਪਰ ਫਿਰ ਵੀ ਸ਼ਰਾਬ ਦੀ ਤਸਕਰ ਕਰਨ ਵਾਲੇ ਲੋਕ ਬਾਜ ਨਹੀਂ ਆ ਰਹੇ ਹੈ। ਇਸੇ ਲੜੀ ਤਹਿਤ ਸ਼ਰਾਬ ਤਸਕਰੀ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਤੇ ਪੁਲਸ ਪ੍ਰਸਾਸ਼ਨ ਦੇ ਵੱਲੋਂ ਪਿੰਡ ਦਰੋਗਾ , ਢਾਣੀ ਪ੍ਰੇਮ ਸਿੰਘ ਵਾਲਾ ਅਤੇ ਪਿੰਡ ਕਾਠਗੜ੍ਹ ਸੇਮ ਨਾਲਾ ਦੇ ਰਸਤਿਆਂ ’ਤੇ ਪੁਲਸ ਦੀ ਨਜ਼ਰਾਂ ਤੋਂ ਬੱਚਣ ਸ਼ਰਾਬ ਤਸਕਰਾਂ ਵੱਲੋਂ ਨਾਜਾਇਜ਼ ਤੌਰ ’ਤੇ ਲਗਭਗ 5 ਹਜ਼ਾਰ ਲੀਟਰ ਨਾਜਾਇਜ਼ ਤੌਰ ’ਤੇ ਸਟੋਰ ਕੀਤੀ ਗਈ ਲਾਹਣ ਦੇ ਜ਼ਖੀਰੇ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ ਹੈ।
'ਰੱਦ ਕਰ ਦਿਆਂਗੇ ਮਾਨਤਾ', ਸਿੱਖਿਆ ਮੰਤਰੀ ਦੀ ਸਕੂਲਾਂ ਨੂੰ ਸਖਤ ਚਿਤਾਵਨੀ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਰਾਬ ਤਸਕਰ ਆਪਣੇ ਨਿੱਜੀ ਮੁਨਾਫੇ ਲਈ ਕਈ ਪ੍ਰਕਾਰ ਦੇ ਹਾਨੀਕਾਰਕ ਵਸਤੂਆਂ ਨੂੰ ਪਾ ਕੇ ਨਾਜਾਇਜ਼ ਲਾਹਣ ਤੋਂ ਸ਼ਰਾਬ ਤਿਆਰ ਕਰ ਕੇ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਦੱਸਣਯੋਗ ਹੈ ਕਿ ਸ਼ਰਾਬ ਤਸਕਰ ਪੁਲਸ ਦੀਆਂ ਨਜ਼ਰਾਂ ਤੋਂ ਬੱਚਣ ਲਈ ਲਾਹਣ ਨੂੰ ਤਿਆਰ ਕਰਨ ਲਈ ਪਿੰਡਾਂ ’ਚ ਬਣੇ ਗੰਦੇ ਪਾਣੀ ਵਾਲੇ ਛੱਪੜਾਂ ਅੰਦਰ ਡਰੰਮਾਂ, ਪਾਣੀ ਵਾਲਿਆਂ ਟੈਂਕੀਆਂ ਤੇ ਤ੍ਰਿਪਾਲਾਂ ’ਚ ਗੁੜ ਆਦਿ ਪਾ ਕੇ ਸੇਮਨਾਲਿਆਂ ਜਾਂ ਸ਼ਮਸ਼ਾਨਘਾਟਾਂ ਸੁੰਨਸਾਨ ਜਗਾਂ ਦੀ ਆੜ ਲੈਂਦੇ ਹਨ ਅਤੇ ਇਨ੍ਹਾਂ ਦੇ ਵੱਲੋਂ ਵੱਡੇ-ਵੱਡੇ ਖੱਡੇ ਬਣਾ ਕੇ ਲਾਹਣ ਨੂੰ ਸਟੋਰ ਕੀਤਾ ਜਾਂਦਾ ਹੈ। ਪਰ ਅੱਜ ਸਵੇਰੇ ਤੜਕਸਾਰ ਹੀ ਐਕਸਾਈਜ਼ ਵਿਭਾਗ ਤੇ ਪੁਲਸ ਪ੍ਰਸਾਸ਼ਨ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਹਲਕੇ ਦੇ ਪਿੰਡ ਦਰੋਗਾ, ਢਾਣੀ ਪ੍ਰੇਮ ਸਿੰਘ ਵਾਲੀ , ਕਾਠਗੜ੍ਹ ਸੇਮਨਾਲਾ ਤੋਂ ਲਾਹਣ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ। ਫਿਲਹਾਲ ਇਸ ਮਾਮਲੇ ’ਚ ਪੁਲਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀ ਕੀਤਾ।
ਸਿਗਰਟ ਤੋਂ ਕਿਤੇ ਵੱਧ ਖਤਰਨਾਕ ਹੈ Vaping! ਪਹਿਲੀ ਵਾਰ ਹੋਏ ਅਧਿਐਨ 'ਚ ਡਰਾਉਣੇ ਖੁਲਾਸੇ
ਗੈਰ ਕਾਨੂੰਨੀ ਕੰਮ ਕਰਨ ਵਾਲੇ ਦੀ ਖੈਰ ਨਹੀਂ : ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ
ਇਸ ਮਾਮਲੇ ਸਬੰਧੀ ਜਦੋਂ ਜਲਾਲਾਬਾਦ ਦੇ ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਕਰਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਤੇ ਪੁਲਸ ਪ੍ਰਸਾਸ਼ਨ ਦੇ ਵੱਲੋਂ ਅੱਗੇ ਵੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੂਰਨ ਕੋਸ਼ਿਸ਼ ਕੀਤੀ ਜਾਵੇਗੀ ਅਤੇ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਨੇ ਲਈ 2 ਨੌਜਵਾਨਾਂ ਦੀ ਜਾਨ, ਪਰਿਵਾਰਕ ਮੈਂਬਰਾਂ ਨੇ ਲਾਏ ਵੱਡੇ ਇਲਜ਼ਾਮ
NEXT STORY