ਮਾਛੀਵਾੜਾ ਸਾਹਿਬ (ਟੱਕਰ) : ਪੁਲਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ ਧਰੁਵ ਦਹੀਆ ਦੇ ਨਿਰਦੇਸ਼ਾਂ 'ਤੇ ਢਾਬਿਆਂ, ਹੋਟਲਾਂ ਅਤੇ ਨਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਵਾਲਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਬੀਤੀ ਰਾਤ ਮਾਛੀਵਾੜਾ ਪੁਲਸ ਨੇ ਛਾਪੇਮਾਰੀ ਕੀਤੀ ਅਤੇ 12 ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਅਚਨਚੇਤ ਰਾਤ 8 ਵਜੇ ਤੋਂ ਬਾਅਦ ਵੱਖ-ਵੱਖ ਢਾਬਿਆਂ 'ਤੇ ਛਾਪੇਮਾਰੀ ਕੀਤੀ ਅਤੇ ਇੱਕ ਢਾਬੇ ਤੋਂ 6 ਵਿਅਕਤੀ ਤੇ ਇੱਕ ਹੋਟਲ ਤੋਂ 4 ਵਿਅਕਤੀ ਕਾਬੂ ਕੀਤੇ, ਜਿਸ 'ਤੇ ਪੁਲਸ ਨੇ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ 2 ਢਾਬਾ ਮਾਲਕਾਂ ਸਮੇਤ 12 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ।
ਮਾਛੀਵਾੜਾ ਇਲਾਕੇ 'ਚ ਇਹ ਨਾਜਾਇਜ਼ ਸ਼ਰਾਬ ਪਿਲਾਉਣ ਵਾਲਿਆਂ ਖਿਲਾਫ਼ ਬਹੁਤ ਹੀ ਦੇਰ ਬਾਅਦ ਕਾਰਵਾਈ ਹੋਈ ਅਤੇ ਇੱਕਦਮ ਸ਼ਹਿਰ ਵਿਚ ਹੜਕੰਪ ਮੱਚ ਗਿਆ। ਇਲਾਕੇ ਦੇ ਸਿਆਸੀ ਆਗੂਆਂ ਤੇ ਪਤਵੰਤੇ ਸ਼ਹਿਰੀਆਂ ਵਲੋਂ ਪੁਲਸ ਦੇ ਉਚ ਅਧਿਕਾਰੀਆਂ ਨੂੰ ਬਹੁਤ ਸਿਫ਼ਾਰਸ਼ਾਂ ਕੀਤੀਆਂ ਕੀ ਇਸ ਵਾਰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇ ਅਤੇ ਅੱਗੇ ਤੋਂ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇ ਤਾਂ ਬੇਸ਼ੱਕ ਪਰਚਾ ਦਰਜ ਕਰ ਦਿੱਤਾ ਜਾਵੇ ਪਰ ਪੁਲਸ ਦੇ ਨਵੇਂ ਆਏ ਉਚ ਅਧਿਕਾਰੀ ਨੇ ਕਿਸੇ ਦੀ ਨਾ ਸੁਣੀ ਅਤੇ ਪਰਚਾ ਦਰਜ ਕਰ ਦਿੱਤਾ ਅਤੇ ਜ਼ਮਾਨਤ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਕੈਨੇਡਾ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦੇ ਰਹੀ ਹੈ ਕੈਨੇਡੀਅਨ ਅਕੈਡਮੀ
NEXT STORY